Uncategorized
ਗਰਮੀਆਂ ‘ਚ ਪੈਰਾਂ ਨੂੰ ਲੂ ਤੋਂ ਬਚਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਗਰਮੀ ਦੇ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਕਈ ਸਮੱਸਿਆਵਾਂ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਦੇ ਪੈਰਾਂ ਵਿੱਚ ਅਚਾਨਕ ਜਲਣ ਹੋਣ ਲੱਗਦੀ ਹੈ, ਜਿਸ ਨਾਲ ਬਹੁਤ ਸਾਰੀ ਪ੍ਰੇਸ਼ਾਨੀ ਅਤੇ ਘਬਰਾਹਟ ਹੁੰਦੀ ਹੈ। ਪੈਰਾਂ ’ਚ ਜਲਣ ਹੋਣੀ ਇੱਕ ਆਮ ਸਮੱਸਿਆ ਹੈ, ਜੋ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ, ਜੋ ਗ਼ਲਤ ਹੈ।
ਬਹੁਤ ਸਾਰੇ ਘਰੇਲੂ ਨੁਸਖ਼ੇ ਅਜਿਹੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਗਰਮੀਆਂ ਵਿੱਚ ਹੋਣ ਵਾਲੀ ਪੈਰਾਂ ਦੀ ਜਲਨ ਨੂੰ ਦੂਰ ਕਰ ਸਕਦੇ ਹਨ, ਜਿਸ ਨਾਲ ਪੈਰ ਠੰਢੇ ਰਹਿੰਦੇ ਹਨ, ਜਿਵੇਂ ਕਿ – ਮਹਿੰਦੀ ਤੁਹਾਡੇ ਪੈਰਾਂ ਵਿੱਚ ਹੋ ਰਹੀ ਜਲਨ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੀ ਹੈ। ਮਹਿੰਦੀ ਦੀ ਤਸੀਰ ਠੰਢੀ ਹੁੰਦੀ ਹੈ। ਇਸੇ ਲਈ ਜੇਕਰ ਤੁਹਾਡੇ ਪੈਰਾਂ ਵਿੱਚ ਬਹੁਤ ਜ਼ਿਆਦਾ ਜਲਨ ਹੁੰਦੀ ਹੈ, ਤਾਂ ਪੈਰਾਂ ਦੀਆਂ ਤਲੀਆਂ ’ਤੇ ਮਹਿੰਦੀ ਲਗਾਓ । ਹਲਦੀ ਵਿੱਚ ਐਂਟੀ ਇੰਫਲਾਮੇਟਰੀ ਗੁਣ ਮੌਜੂਦ ਹੁੰਦੇ ਹਨ, ਜੋ ਜਲਨ ਤੋਂ ਰਾਹਤ ਦਿਵਾਉਣ ’ਚ ਮਦਦ ਕਰਦੇ ਹਨ। ਇਸ ਦੇ ਲਈ ਹਲਦੀ ਦਾ ਇੱਕ ਵੱਡਾ ਚਮਚਾ ਲਓ ਅਤੇ ਉਸ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਪੈਰਾਂ ਦੀਆਂ ਤਲੀਆਂ ’ਤੇ ਚੰਗੀ ਤਰ੍ਹਾਂ ਲਗਾਓ ਅਤੇ 10 ਮਿੰਟ ਬਾਅਦ ਪੈਰ ਚੰਗੀ ਤਰ੍ਹਾਂ ਧੋ ਲਓ । ਇਸ ਨਾਲ ਪੈਰਾਂ ਦੀ ਜਲਣ ਦੂਰ ਹੋ ਜਾਵੇਗੀ । ਪੈਰਾਂ ਦੀ ਜਲਣ ਤੋਂ ਛੁਟਕਾਰਾ ਪਾਉਣ ਲਈ ਕਰੇਲੇ ਦੇ ਪੱਤੇ ਬਹੁਤ ਜ਼ਿਆਦਾ ਅਸਰਦਾਰ ਹੁੰਦੇ ਹਨ। ਕੁਝ ਕੇਲੇ ਦੇ ਪੱਤੇ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਪੱਤਿਆਂ ਦੀ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਪੈਰਾਂ ਦੀਆਂ ਤਲੀਆਂ ਤੇ ਚੰਗੀ ਤਰ੍ਹਾਂ ਲਗਾਓ। 10 ਮਿੰਟ ਬਾਅਦ ਪੈਰ ਤੋਂ ਲਓ। ਇਸ ਨਾਲ ਪੈਰਾਂ ਦੀ ਜਲਨ ਬਹੁਤ ਜਲਦ ਦੂਰ ਹੁੰਦੀ ਹੈ । ਸੇਬ ਦਾ ਸਿਰਕਾ ਪੈਰਾਂ ਦੀ ਜਲਨ ਤੋਂ ਰਾਹਤ ਦਿਲਾਉਣ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਇੱਕ ਟੱਬ ਵਿੱਚ ਪਾਣੀ ਲਓ ਅਤੇ ਇਸ ਪਾਣੀ ਵਿੱਚ 2-3 ਚਮਚੇ ਸੇਬ ਦਾ ਸਿਰਕਾ ਮਿਲਾ ਕੇ 10-15 ਮਿੰਟ ਪਾਣੀ ਵਿੱਚ ਪੈਰ ਡੁਬੋ ਕੇ ਰੱਖੋ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ। ਪੈਰਾਂ ਦੀ ਜਲਨ ਦੂਰ ਕਰਨ ਲਈ ਸੇਂਧਾ ਨਮਕ ਵੀ ਮਦਦਗਾਰ ਹੁੰਦਾ ਹੈ। ਇਸ ਲਈ ਇੱਕ ਟੱਬ ਵਿੱਚ ਗੁਣਗੁਣਾ ਪਾਣੀ ਲਓ ਅਤੇ ਸੇਂਧਾ ਨਮਕ ਮਿਲਾ ਲਓ ਫਿਰ ਇਸ ਪਾਣੀ ਵਿੱਚ ਕੁਝ ਸਮੇਂ ਪੈਰ ਡੁਬੋ ਕੇ ਰੱਖੋ । ਸੇਂਧਾ ਨਮਕ ਵਾਲੇ ਪਾਣੀ ਵਿੱਚ ਪੈਰ ਧੋਣ ਨਾਲ ਪੈਰਾਂ ਦੀ ਜਲਣ, ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ ।