News
ਉਤਰਾਖੰਡ ਚਮੋਲੀ ‘ਚ ਹੋਏ ਪ੍ਰਭਾਵਿਤ ਖੇਤਰ ‘ਚੋਂ ਚਾਰ ਲਾਸ਼ਾ ਹੋਇਆ ਬਰਾਮਦ, ਰੈਸੀਕਿਊ ਆਪਰੇਸ਼ਨ ਜਾਰੀ

ਚਮੋਲੀ ਜ਼ਿਲ੍ਹੇ ’ਚ ਗਲੇਸ਼ੀਅਰ ਟੁੱਟਣ ਕਾਰਨ ਹੋਈ ਤਬਾਹੀ ਤੋਂ ਬਾਅਦ ਤਪੋਵਨ-ਵਿਸ਼ਣੁਗਦ ਪ੍ਰਾਜੈਕਟ ਦੀ ਇਕ ਸੁਰੰਗ ’ਚ ਫਸੇ ਕਰੀਬ 34 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰੈਸੀਕਿਊ ਆਪਰੇਸ਼ਨ ਜਾਰੀ ਹੈ। ਆਈਟੀਬੀਪੀ, ਐੱਸਡੀਆਰਐੱਫ, ਸੈਨਾ, ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਆਪਰੇਸ਼ਨ ’ਚ ਜੁਟੀ ਹੈ। ਰਾਤ ਭਰ ਚੱਲੇ ਆਪਰੇਸ਼ਨ ’ਚ ਸੁਰੰਗ ’ਚੋਂ 130 ਮੀਟਰ ਤਕ ਮਲਬਾ ਹਟਾਇਆ ਜਾ ਚੁੱਕਾ ਹੈ। ਰੈਸੀਕਿਊ ਟੀਮ ਦੌਰਾਨ ਰਿਸ਼ੀਗੰਗਾ ਹਾਈਡ੍ਰੋ ਪ੍ਰਾਜੈਕਟ ’ਚ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। ਤੇ ਜੋ ਲਾਪਤਾ ਵਿਅਕਤੀਆਂ ਉਹ ਹਨ ਰੈਣੀ ਇਲਾਕੇ ਦੇ ਛੇ, ਤਪੋਵਨ ਰਿਤਵਿਕ ਕੰਪਨੀ ਦੇ 115, ਕਰਛੋ ਇਲਾਕੇ ਦੇ ਦੋ, ਰਿੰਗੀ ਇਲਾਕੇ ਦੇ ਦੋ, ਰਿਸ਼ੀਗੰਗਾ ਕੰਪਨੀ ਦੇ 46, ਓਮ ਮੈਟਲ ਕੰਪਨੀ ਦੇ 21, ਐੱਚਸੀਸੀ ਦੇ ਤਿੰਨ, ਤਪੋਵਨ ਇਲਾਕੇ ਦੇ ਦੋ ਲੋਕ ਸ਼ਾਮਿਲ ਹਨ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰ ਰਹੇ ਹਨ। ਕੁੱਲ 206 ਲੋਕਾਂ ’ਚੋਂ ਹਾਲੇ ਤਕ 30 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਬਾਕੀ ਲੋਕ ਹਲੇ ਲਾਪਤਾ ਹਨ। ਐੱਨਡੀਆਰਐੱਫ ਦੇ ਜਵਾਨਾਂ ਨੂੰ ਲੈ ਕੇ ਐੱਮਆਈ-17 ਦੇਹਰਾਦੂਨ ਤੋਂ ਜੋਸ਼ੀਮਠ ਲਈ ਰਵਾਨਾ ਹੋ ਗਿਆ ਹੈ। ਆਈਟੀਬੀਪੀ, ਸੈਨਾ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀ ਇਕ ਸੰਯੁਕਤ ਟੀਮ ਨੇ ਤਪੋਵਨ ਸੁਰੰਗ ’ਚ ਪ੍ਰਵੇਸ਼ ਕੀਤਾ। ਉਥੋਂ ਉਹ ਸੁਰੰਗ ਦੇ ਅੰਦਰ ਪਾਣੀ ਦੇ ਪੱਧਰ ਦੀ ਜਾਂਚ ਕਰਨਗੇ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਚਮੋਲੀ ’ਚ ਗਲੇਸ਼ੀਅਰ ਸਮੱਸਿਆ ਕਾਰਨ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। 7ਫਰਵਰੀ ਨੂੰ ਸੁਰੰਗ ’ਚੋਂ ਕੱਢੇ ਗਏ 12 ਲੋਕਾਂ ਨੂੰ ਸੀਐੱਮ ਤ੍ਰਿਵੇਂਦਰ ਰਾਵਤ ਨੇ ਹਸਪਤਾਲ ’ਚ ਮੁਲਾਕਾਤ ਕੀਤੀ। ਸੀਐੱਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਰੀਰ ’ਚ ਦਰਦ ਦੀ ਸ਼ਿਕਾਇਤ ਹੈ, ਕਿਉਂਕਿ ਉਹ ਪਾਣੀ ਅਤੇ ਮਲਬੇ ਦੇ ਡਰ ਤੋਂ 3-4 ਘੰਟਿਆਂ ਲਈ ਲੋਹੇ ਦੀ ਪੱਟੀ ਨਾਲ ਲਟਕੇ ਹੋਏ ਸੀ। ਡਾਕਟਰਾਂ ਮੁਤਾਬਿਕ ਉਹ ਜਲਦ ਠੀਕ ਹੋ ਜਾਣਗੇ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੁਆਰਾ ਜਾਣਕਾਰੀ ਅਨੁਸਾਰ ਬਚਾਅ ਦਲ ਰੱਸੀ ਅਤੇ ਹੁਣ ਜ਼ਰੂਰੀ ਪੈਕੇਜਾਂ ਦੇ ਮਾਧਿਅਮ ਨਾਲ ਮਲਾਰੀ ਘਾਟੀ ਖੇਤਰ ਤਕ ਪਹੁੰਚਣ ’ਚ ਕਾਮਯਾਬ ਰਿਹਾ ਹੈ, ਰਾਸ਼ਨ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ। ਇਸਤੋਂ ਪਹਿਲਾਂ ਹੈਲੀਕਾਪਟਰ ਦੇ ਮਾਧਿਅਮ ਨਾਲ ਸਿਰਫ਼ ਇਕ ਸੀਮਿਤ ਸਟਾਫ ਦੀ ਅਪੂਰਤੀ ਕੀਤੀ ਜਾ ਸਕਦੀ ਸੀ, ਪਰ ਹੁਣ ਕੋਈ ਸਮੱਸਿਆ ਨਹੀਂ ਹੋਵੇਗੀ।