Uncategorized
ਦਿਨ ਦਿਹਾੜੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਲੁੱੱਟ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆ ਹਨ। ਜ਼ਿਲ੍ਹਾ ਸੰਗਰੂਰ ਸਥਿਤ ਥਾਣਾ ਚੀਮਾ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਖੇ ਲੰਘੀ ਰਾਤ ਪਿੰਡ ਸ਼ੇਰੋਂ ਦੇ ਵੱਡੇ ਬੱਸ ਸਟੈਂਡ ‘ਤੇ ਸਥਿਤ ਐਸਬੀਆਈ ਬੈਂਕ ਦਾ ਲੱਖਾਂ ਰੁਪਏ ਦੀ ਨਗਦੀ ਨਾਲ ਭਰਿਆ ਏ.ਟੀ.ਐੱਮ. ਚੋਰਾਂ ਵਲੋਂ ਉਖਾੜ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ

ਲੁਟੇਰਿਆਂ ਹੋਂਸਲੇ ਹੋ ਰਹੇ ਹਨ ਬੁਲੰਦ
ਦਿਨ ਦਿਹਾੜੇ ਲੁਟੇਰਿਆ ਨੇ ਲੁੱਟਿਆ ਏ.ਟੀ.ਐੱਮ
4 ਲੁਟੇਰਿਆਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ
ਸਂਗਰੂਰ, 16 ਅਗਸਤ (ਰਾਕੇਸ਼ ਕੁਮਾਰ): ਲੁੱੱਟ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆ ਹਨ। ਜ਼ਿਲ੍ਹਾ ਸੰਗਰੂਰ ਸਥਿਤ ਥਾਣਾ ਚੀਮਾ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਖੇ ਲੰਘੀ ਰਾਤ ਪਿੰਡ ਸ਼ੇਰੋਂ ਦੇ ਵੱਡੇ ਬੱਸ ਸਟੈਂਡ \’ਤੇ ਸਥਿਤ ਐਸਬੀਆਈ ਬੈਂਕ ਦਾ ਲੱਖਾਂ ਰੁਪਏ ਦੀ ਨਗਦੀ ਨਾਲ ਭਰਿਆ ਏ.ਟੀ.ਐੱਮ. ਚੋਰਾਂ ਵਲੋਂ ਉਖਾੜ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਰਾਤ ਤਕਰੀਬਨ 2 ਵਜੇ ਦੀ ਹੀ ਜਦੋ 4 ਲੁਟੇਰਿਆਂ ਵਲੋਂ ਸ਼ਟਰ ਨੂੰ ਤੋੜ ਕੇ ਬਲੈਰੋ ਪਿਕਅਪ ਗੱਡੀ ਰਾਹੀਂ ਏ.ਟੀ.ਐੱਮ. ਮਸ਼ੀਨ ਲੈ ਕੇ ਫ਼ਰਾਰ ਹੋ ਗਏ। ਅੰਦਾਜੇ ਤੌਰ ਤੇ ਏਟੀਐੱਮ ਵਿਚ ਤਕਰੀਬਨ 36 ਲੱਖ ਰੁਪਏ ਸਨ। ਇਸ ਘਟਨਾ ਸੰਬੰਧੀ ਥਾਣਾ ਚੀਮਾ ਵਿਖੇ ਰਿਪੋਰਟ ਲਿਖਵਾਈ ਗਈ ਹੈ। ਉੱਧਰ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਆਪਣੀ ਜਾਂਚ ਵਿੱਚ ਤੇਜ਼ੀ ਲਿਆਂਦੀ ਹੈ ਅਤੇ ਘਟਨਾ ਤੋਂ ਤੁਰੰਤ ਬਾਅਦ ਹੀ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ।
Continue Reading