Politics
ਗਗਨ ਅਨਮੋਲ ਮਾਨ ਨੇ ਕੈਪਟਨ ਅਤੇ ਖਹਿਰਾ ‘ਤੇ ਕੀਤੇ ਸ਼ਬਦੀ ਹਮਲੇ
ਗਗਨ ਅਨਮੋਲ ਮਾਨ ਪ੍ਰੈੱਸ ਕਾਨਫਰੰਸ ,’ਪੰਜਾਬ ਦੇ ਹਾਲਾਤਾਂ ਲਈ ਕੈਪਟਨ ਨੂੰ ਘੇਰਿਆ’

ਅਨਮੋਲ ਗਗਨ ਮਾਨ ਨੇ ਕਾਂਗਰਸ ਨੂੰ ਲਾਏ ਰਗੜੇ
‘ਕਿਸਾਨਾਂ ਨੂੰ ਐਮਐਸਪੀ ਦੇਵੇ ਕੈਪਟਨ ਸਰਕਾਰ’
‘ਪੰਜਾਬ ਦੇ ਹਾਲਾਤਾਂ ਲਈ ਕੈਪਟਨ ਨੂੰ ਘੇਰਿਆ’
‘ਸੁਖਪਾਲ ਖਹਿਰਾ ਦਾ ਕੋਈ ਸਟੈਂਡ ਨਹੀਂ’
9 ਨਵੰਬਰ,ਚੰਡੀਗੜ੍ਹ : ਆਮ ਆਦਮੀ ਪਾਰਟੀ ਦੀਆਂ ਇਹਨਾਂ ਦਿਨਾਂ ਵਿੱਚ ਸਰਗਰਮੀਆਂ ਵੱਧ ਰਹੀਆਂ ਹਨ ਅਤੇ ਨਾਲ ਹੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵੀ ਸੁਰਖੀਆਂ ਵਿੱਚ ਹੈ। ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਵਿੱਚ ਪੰਜਾਬ ਯੂਥ ਵਿੰਗ ਦੀ ਸਹਿ-ਪ੍ਰਧਾਨ ਨਿਯੁਕਤ ਕੀਤਾ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੀ ਸਹਿ-ਪ੍ਰਧਾਨ ਬਣਨ ਦੇ ਬਾਅਦ ਅੱਜ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ੍ਹ ‘ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਨ੍ਹਾਂ ਨੇ ਕੈਪਟਨ ਤੇ ਅਕਾਲੀ ਦਲ ਦੋਵਾਂ ਸਵਾਲ ਚੁੱਕੇ ਅਤੇ ਤਿੱਖੇ ਸ਼ਬਦੀ ਹਮਲੇ ਕੀਤੇ, ਨਾਲ ਹੀ ਪੰਜਾਬ ਦੇ ਹਾਲਾਤਾਂ ਬਾਰੇ ਵੀ ਦੱਸਿਆ।
ਐਮਐਸਪੀ ਨੂੰ ਲੈ ਕੇ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਸਤੀਫੇ ਦੀ ਮੰਗ ਕੀਤੀ।
ਉਨ੍ਹਾ ਕਿਹਾ ਕਿ ਕੇਂਦਰ ਅੱਗੇ ਹੱਥ ਅੱਡਣ ਨਾਲੋਂ ਅਸੀਂ ਕੈਪਟਨ ਸਰਕਾਰ ਤੋਂ ਐਮਐਸਪੀ ਦੀ ਮੰਗ ਕਰੀਏ। ਮਾਨ ਨੇ ਸੂਬਾ ਸਰਕਾਰ ਤੇ ਇਲਜ਼ਾਮ ਲਗਾਏ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਹਾਲਾਤ ਵਿਗਾੜ ਦਿੱਤੇ,ਆਪਣੇ ਵਾਅਦੇ ਪੂਰੇ ਨਹੀਂ ਕੀਤੇ।
ਐਨਾ ਹੀ ਨਹੀਂ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਅਨਮੋਲ ਗਗਨ ਮਾਨ ਨੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਤੇ ਵੀ ਸ਼ਬਦੀ ਹਮਲੇ ਕੀਤੇ ਅਤੇ ਖਹਿਰਾ ਨੂੰ ਬਿਨਾਂ ਸਟੈਂਡ ਵਾਲਾ ਬੰਦਾ ਦੱਸਿਆ।
Continue Reading