Punjab
ਜ਼ਿੰਦਾ ਹੈ ਸਿੱਧੂ ਮੂਸੇਵਾਲਾ ਦਾ ਕਾਤਲ ਗੋਲਡੀ ਬਰਾੜ

ਅਮਰੀਕੀ ਪੁਲਿਸ ਨੇ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੇ ਕਤਲ ਦੇ ਦਾਅਵਿਆਂ ਨਾਲ ਜੁੜੀ ਰਿਪੋਰਟ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਉਹ ਗੋਲਡੀ ਬਰਾੜ ਨਹੀਂ ਹੈ| ਅਮਰੀਕੀ ਪੁਲਿਸ ਨੇ ਕਿਹਾ ਕਿ ਪਿੱਛਲੇ ਕਈ ਸਾਲਾਂ ਤੋਂ ਵਿਦੇਸ਼ ਲੁਕਿਆ ਹੋਇਆ ਹੈ ਗੋਲਡੀ ਬਰਾੜ |
ਗੋਲਡੀ ਬਰਾੜ ਇਸ ਸਮੇਂ ਅਮਰੀਕਾ ਵਿੱਚ ਪਨਾਹ ਲੈ ਰਿਹਾ ਹੈ ਅਤੇ ਉਥੋਂ ਉਹ ਪੰਜਾਬ, ਦਿੱਲੀ, ਹਰਿਆਣਾ ਅਤੇ ਕੈਨੇਡਾ ਵਿੱਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਗੋਲਡੀ ਬਰਾੜ… – ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀ ਦੁਸ਼ਮਣੀ ਕਾਰਨ, ਉਹ ਹੁਣ ਭਾਰਤ ਵਿੱਚ ਹੀ ਨਹੀਂ ਸਗੋਂ ਕੈਨੇਡਾ, ਫਿਲੀਪੀਨਜ਼ ਅਤੇ ਰੂਸ ਵਿੱਚ ਵੀ ਗੈਂਗ ਵਾਰਾਂ ਰਾਹੀਂ ਖੂਨ ਵਹਾ ਰਿਹਾ ਹੈ।