Uncategorized
ਗੈਸ ਏਜੰਸੀ ਦੇ ਕਰਿੰਦੇ ਦੇ ਮ੍ਰਿਤਕ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਵਾਰ, ਕਤਲ ਕਰ ਲਾਸ਼ ਰੇਲਵੇ ਲਾਈਨਾਂ ‘ਤੇ ਸੁੱਟੀ

ਗੈਸ ਏਜੰਸੀ ਦੇ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸਦੀ ਲਾਸ਼ ਰੇਲਵੇ ਟਰੈਕ ‘ਤੇ ਸੁੱਟ ਦਿੱਤੀ ਗਈ । ਇਸ ਮਾਮਲੇ ਵਿੱਚ ਪੁਲਿਸ ਨੇ ਫੀਲਡਗੰਜ ਦੇ ਵਾਸੀ ਮ੍ਰਿਤਕ ਰਾਮ ਸੇਵਕ ਵਰਮਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਦੇ ਮੁਤਾਬਕ ਰਾਮਸੇਵਕ ਜਗਰਾਉਂ ਪੁਲ ਦੇ ਕੋਲ ਪੈਂਦੇ ਇੱਕ ਗੈਸ ਏਜੰਸੀ ਦੇ ਗੋਦਾਮ ਵਿੱਚ ਨੌਕਰੀ ਕਰਦਾ ਸੀ
ਹਰ ਰੋਜ਼ ਰਾਤ ਅੱਠ ਵਜੇ ਦੇ ਕਰੀਬ ਉਹ ਘਰ ਵਾਪਸ ਆ ਜਾਂਦਾ ਸੀ। ਰਾਤ ਦੱਸ ਵਜੇ ਤੱਕ ਵੀ ਜਦ ਉਹ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰ ਉਸਨੂੰ ਗੋਦਾਮ ਵਿੱਚ ਦੇਖਣ ਲਈ ਗਏ । ਕੇਸੀ ਗੈਸ ਏਜੰਸੀ ਦੇ ਮੁਲਾਜ਼ਮਾਂ ਨੇ ਰਾਮ ਸੇਵਕ ਦੇ ਭਰਾ ਸੰਤਰਾਮ ਨੂੰ ਦੱਸਿਆ ਕਿ ਰਾਮ ਸੇਵਕ ਸ਼ਾਮ ਸਾਢੇ ਸੱਤ ਵਜੇ ਹੀ ਸਕੂਟਰ ਤੇ ਘਰ ਚਲਾ ਗਿਆ ਸੀ ।
ਤਲਾਸ਼ ਕਰਦੇ ਹੋਏ ਪਰਿਵਾਰਕ ਮੈਂਬਰ ਜਗਰਾਓਂ ਪੁਲ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਰਾਮ ਸੇਵਕ ਦਾ ਸਕੂਟਰ ਸੜਕ ਤੇ ਡਿੱਗਿਆ ਦੇਖਿਆ । ਰਾਮ ਸੇਵਕ ਦੀ ਤਲਾਸ਼ ਕਰਦੇ ਹੋਏ ਪਰਿਵਾਰਕ ਮੈਂਬਰ ਜਿਸ ਤਰ੍ਹਾਂ ਹੀ ਰੇਲਵੇ ਲਾਈਨਾਂ ਦੇ ਲਾਗੇ ਪਹੁੰਚੇ ਤਾਂ ਉਨ੍ਹਾਂ ਨੇ ਰੇਲਵੇ ਟਰੈਕ ਤੇ ਖੂਨ ਨਾਲ ਲੱਥਪੱਥ ਰਾਮ ਸੇਵਕ ਦੀ ਲਾਸ਼ ਦੇਖੀ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਦੀ ਲਾਸ਼ ਰੇਲਵੇ ਟਰੈਕ ਤੇ ਸੁੱਟ ਦਿੱਤੀ ਸੀ।
ਜਾਣਕਾਰੀ ਮਿਲਦੇ ਸਾਰ ਹੀ ਜੀਆਰਪੀ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਤਫਤੀਸ਼ ਸ਼ੁਰੂ ਕੀਤੀ । ਤਫ਼ਤੀਸ਼ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਦੀ ਜੇਬ ਵਿੱਚ ਨਗਦੀ ਅਤੇ ਦਸਤਾਵੇਜ਼ ਚੋਰੀ ਨਹੀਂ ਹੋਏ ਸਨ ,ਪਰ ਮੋਬਾਈਲ ਗਾਇਬ ਸੀ ,ਜੋ ਵਾਰਦਾਤ ਵਾਲੀ ਥਾਂ ਤੋਂ ਥੋੜ੍ਹੀ ਦੂਰੀ ਤੋਂ ਬਰਾਮਦ ਹੋ ਗਿਆ । ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਅਣਪਛਾਤੇ ਕਾਤਲਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ।