Uncategorized
‘Ghoomer’ 10 ਨਵੰਬਰ ਨੂੰ OTT ‘ਤੇ ਹੋਣ ਜਾ ਰਹੀ ਰਿਲੀਜ਼

5 ਨਵੰਬਰ 2023: ਅਭਿਸ਼ੇਕ ਬੱਚਨ ਅਤੇ ਸੈਯਾਮੀ ਖੇਰ ਸਟਾਰਰ ਫਿਲਮ ‘ਘੂਮਰ’ 18 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ। ਆਰ ਬਾਲਕੀ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਹੁਣ OTT ਪਲੇਟਫਾਰਮ ‘ਤੇ ਆਉਣ ਲਈ ਤਿਆਰ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਸਪੋਰਟਸ ਡਰਾਮਾ ਫਿਲਮ ਹੈ, ਜਿਸ ਵਿੱਚ ਅਭਿਸ਼ੇਕ ਅਤੇ ਸੈਯਾਮੀ ਤੋਂ ਇਲਾਵਾ ਅੰਗਦ ਬੇਦੀ, ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਫਿਲਮ ‘ਚ ਅਭਿਤਾਭ ਬੱਚਨ ਦਾ ਕੈਮਿਓ ਵੀ ਨਜ਼ਰ ਆਵੇਗਾ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਮਰਹੂਮ ਬਿਸ਼ਨ ਸਿੰਘ ਬੇਦੀ ਵੀ ਨਜ਼ਰ ਆ ਰਹੇ ਹਨ। ਇਹ ਉਨ੍ਹਾਂ ਦੀ ਪਹਿਲੀ ਫਿਲਮ ਸੀ, ਜਿੱਥੇ ਅੰਗਦ ਬੇਦੀ ਪਹਿਲੀ ਵਾਰ ਆਪਣੇ ਪਿਤਾ ਨਾਲ ਸਕ੍ਰੀਨ ‘ਤੇ ਨਜ਼ਰ ਆਏ ਸਨ। ਬਿਸ਼ਨ ਸਿੰਘ ਬੇਦੀ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਸੈਯਾਮੀ ਖੇਰ ‘ਘੂਮਰ’‘ਚ ਪੈਰਾਪਲਜਿਕ ਕ੍ਰਿਕਟਰ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਅਭਿਸ਼ੇਕ ਬੱਚਨ ਉਸ ਦੇ ਕ੍ਰਿਕਟ ਕੋਚ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਫਿਲਮ ‘ਚ ਅਭਿਸ਼ੇਕ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਜਿਸ ਤਰ੍ਹਾਂ ਅਦਾਕਾਰ ਨੇ ਫਿਲਮ ਵਿੱਚ ਮੋਨੋਲੋਗ ਬੋਲਿਆ ਹੈ ਉਹ ਤੁਹਾਡੇ ਦਿਲ ਨੂੰ ਛੂਹ ਜਾਵੇਗਾ। ਇਸ ਦੇ ਨਾਲ ਹੀ ਫਿਲਮ ‘ਚ ਸੈਯਾਮੀ ਖੇਰ ਦੀ ਅਦਾਕਾਰੀ ਕਿਤੇ ਵੀ ਘੱਟ ਨਹੀਂ ਹੋਈ ਹੈ।