Punjab
ਮੋਗਾ ‘ਚ ਗੁੰਡਾ ਗਰਦੀ ਦਾ ਹੋਇਆ ਨੰਗਾ ਨਾਚ, ਅਣਪਛਾਤੇ ਵਿਅਕਤੀਆਂ ਨੇ ਝੁੱਗੀ ਝੋਪੜੀ ਵਾਲਿਆਂ ਤੇ ਕੀਤਾ ਹਮਲਾ

23 ਦਸੰਬਰ 2023: ਮੋਗਾ ਦੇ ਜੀਰਾ ਰੋਡ ਸਥਿਤ ਸੂਰਜ ਨਗਰ ਵਿੱਚ ਝੁਗੀ ਝੋਪੜੀ ਵਾਲੀ ਬਸਤੀ ਵਿੱਚ ਬੀਤੀ ਦੇਰ ਰਾਤ ਹਥਿਆਰਾਂ ਦੇ ਨਾਲ ਅਣਪਛਾਤੇ ਲੋਕਾਂ ਨੇ ਗਲੀ ਨੰਬਰ 19 ਵਿੱਚ ਕਰੀਬ 40 ਮਿੰਟ ਤੱਕ ਗੁੰਡਾਗਰਦੀ ਕੀਤੀ ਅਤੇ ਭੰਨਤੋੜ ਕੀਤੀ। ਦੋ ਦਰਜਨ ਦੇ ਕਰੀਬ ਘਰਾਂ ਦੇ ਬਾਹਰ ਖੜ੍ਹੇ ਈ-ਰਿਕਸ਼ਾ ਮੋਟਰਸਾਈਕਲ ਛੋਟਾ ਹਾਥੀ ਅਤੇ ਹੋਰ ਸਮਾਨ ਦੀ ਭੰਨ-ਤੋੜ ਕੀਤੀ ਗਈ। ਘਰਾਂ ਦੇ ਦਰਵਾਜ਼ਿਆਂ ‘ਤੇ ਤਲਵਾਰਾਂ ਨਾਲ ਹਮਲਾ ਕੀਤਾ। ਨੰਗੀਆਂ ਤਲਵਾਰਾਂ ਅਤੇ ਹਥਿਆਰਾਂ ਨੂੰ ਦੇਖ ਕੇ ਮੁਹੱਲੇ ਵਾਲਿਆਂ ਨੇ ਘਰਾਂ ਦੀਆਂ ਛੱਤਾਂ ਕੰਧਾਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਔਰਤਾਂ ਨੇ ਆਪਣੇ ਕਮਰਿਆਂ ਨੂੰ ਤਾਲੇ ਲਗਾ ਕੇ ਆਪਣਾ ਬਚਾਅ ਕੀਤਾ।
ਮੁਹੱਲੇ ਵਿੱਚ ਰਹਿੰਦੀ ਇੱਕ 11 ਸਾਲ ਦੀ ਬੱਚੀ ਘਰ ਵਿੱਚ ਖਾਣਾ ਬਣਾ ਰਹੀ ਸੀ। ਉਸ ਦਾ ਭਰਾ ਪਹਿਲਾਂ ਹੀ ਆਪਣੀ ਜਾਨ ਬਚਾਉਣ ਲਈ ਭੱਜ ਗਿਆ ਸੀ। ਭਾਬੀ ਨਿਆਣੇ ਨਾਲ ਛੱਤ ‘ਤੇ ਚੜ੍ਹ ਗਈ। ਹਮਲਾਵਰ ਤਲਵਾਰਾਂ ਨਾਲ ਦਰਵਾਜ਼ਾ ਕੱਟ ਕੇ ਅੰਦਰ ਦਾਖਲ ਹੋਏ। ਕੁੜੀ ਪੌੜੀਆਂ ਦੇ ਹੇਠਾਂ ਲੁਕ ਗਈ। ਘਰ ‘ਚ ਕੋਈ ਨਾ ਮਿਲਣ ‘ਤੇ ਹਮਲਾਵਰ ਰਸੋਈ ਦਾ ਸਮਾਨ ਖਿਲਾਰ ਕੇ ਫ਼ਰਾਰ ਹੋ ਗਏ। ਰਾਤ ਨੂੰ ਹੀ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ । ਜਿਸ ਤੋਂ ਬਾਅਦ ਡੀਐਸਪੀ ਸਿਟੀ ਭੁਪਿੰਦਰ ਸਿੰਘ, ਐਸਐਚਓ ਸਿਟੀ ਜਸਬੀਰ ਸਿੰਘ ਮੌਕੇ ਦਾ ਮੁਆਇਨਾ ਕਰਨ ਲਈ ਮੌਕੇ ’ਤੇ ਪੁੱਜੇ। ਇਹ ਘਟਨਾ ਬੁੱਧਵਾਰ ਨੂੰ ਜੀਰਾ ਰੋਡ ‘ਤੇ ਅਸਲਮ ਮੀਟ ਦੀ ਦੁਕਾਨ ‘ਤੇ ਹੋਈ ਲੜਾਈ ਨਾਲ ਸਬੰਧਤ ਹੈ। ਬੁੱਧਵਾਰ ਨੂੰ ਰਾਜੇਸ਼ ਕੁਮਾਰ ਮੀਟ ਦੀ ਦੁਕਾਨ ‘ਤੇ ਗਿਆ ਹੋਇਆ ਸੀ। ਮੁਲਾਜ਼ਮ ਪੱਪੂ ਅਨੁਸਾਰ ਰਾਜੇਸ਼ ਸ਼ਰਾਬ ਦੇ ਨਸ਼ੇ ਵਿੱਚ ਸੀ। ਜਦੋਂ ਉਸ ਨੂੰ ਬਾਹਰ ਖੜ੍ਹੇ ਹੋਣ ਲਈ ਕਿਹਾ ਗਿਆ ਤਾਂ ਉਸ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਦੁਕਾਨ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਕਿ ਗਾਹਕ ਰਾਜੇਸ਼ ਨੇ ਦੱਸਿਆ ਕਿ ਕਰਮਚਾਰੀ ਨੇ ਖਰਾਬ ਮੀਟ ਦਿੱਤਾ ਸੀ। ਜਦੋਂ ਉਸ ਨੇ ਦੁਕਾਨ ’ਤੇ ਜਾ ਕੇ ਵਿਰੋਧ ਕੀਤਾ ਤਾਂ ਮੁਲਾਜ਼ਮ ਨੇ ਉਸ ਦੀ ਕੁੱਟਮਾਰ ਕੀਤੀ।
ਜਾਣਕਾਰੀ ਦਿੰਦਿਆਂ ਪੁਲਿਸ਼ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜੀਰਾ ਰੋਡ ਤੇ ਲੜਾਈ ਝਗੜਾ ਹੋਇਆ ਹੈ ।ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।ਪਰਸ਼ੋ ਇਨਾ ਦੀ ਅਸਲਮ ਮੀਟ ਵਾਲੇ ਨਾਲ ਲੜਾਈ ਝਗੜਾ ਹੋਇਆ ਸੀ ਅਸੀਂ ਪਤਾ ਲੱਗਾ ਰਹੇ ਹਾਂ ਕਿ ਊਨਾ ਨੇ ਹਮਲਾ ਕੀਤਾ ਹੈ ।ਯਾ ਕਿਸੇ ਹੋਰ ਨੇ ਕੀਤਾ ਹੈ।ਪਰ ਇਥੇ ਭਨ ਤੋੜ ਹੋਈ ਹੈ।ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।ਜੋ ਵੀ ਦੋਸ਼ੀ ਹੋਇਆ ਉਸਤੇ ਕਾਰਵਾਈ ਕੀਤੀ ਜਾਵੇਗੀ।