Connect with us

Punjab

ਐਨਕ ਨੇ ਸਖ਼ਸ਼ ਦੀ ਬਦਲੀ ਕਿਸਮਤ, ਜਿੱਤੀ 3 ਕਰੋੜ ਦੀ ਲਾਟਰੀ

Published

on

ਕਿਸਮਤ ਕਦੋਂ, ਕਿੱਥੇ ਤੇ ਕਿਵੇਂ ਕਿਸੇ ਉੱਤੇ ਮਿਹਰਬਾਨ ਹੋ ਜਾਵੇ, ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਅਜਿਹਾ ਹੀ ਕੁਝ ਹੋਇਆ ਹੈ ਮੋਗਾ ਦੇ ਨਿਹਾਲ ਸਿੰਘ ਦੇ ਰਹਿਣ ਵਾਲੇ ਮਹਿੰਦਰ ਸਿੰਘ ਨਾਲ। ਦਰਅਸਲ ਐਨਕ ਖਰੀਦਣ ਲਈ ਰੁਕੇ ਇਕ ਦਿਨ ਨੇ ਮਹਿੰਦਰ ਸਿੰਘ ਦੀ ਜ਼ਿੰਦਗੀ ਨੂੰ ਅਚਾਨਕ ਬਦਲ ਦਿੱਤਾ ਅਤੇ ਉਹ 3 ਕਰੋੜ ਰੁਪਏ ਦੇ ਇਨਾਮੀ ਬਣ ਗਏ।

ਮਿਲੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਗੁਰੁਗ੍ਰਾਮ ਤੋਂ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਰਸਤੇ ਵਿੱਚ ਉਹ ਪਾਤੜਾਂ ਦੇ ਬਾਜ਼ਾਰ ਵਿੱਚ ਐਨਕ ਖਰੀਦਣ ਲਈ ਰੁਕੇ। ਇੱਥੇ ਹੀ ਉਨ੍ਹਾਂ ਦੀ ਨਜ਼ਰ ਇੱਕ ਲਾਟਰੀ ਸਟਾਲ ‘ਤੇ ਪਈ। ਸਿਰਫ਼ ਮਨ ਵਿੱਚ ਆਏ ਇਕ ਖ਼ਿਆਲ ਦੇ ਨਾਲ ਉਨ੍ਹਾਂ ਨੇ ਟਿਕਟ ਖਰੀਦ ਲਈ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਸਧਾਰਨ ਜਿਹਾ ਫੈਸਲਾ ਉਨ੍ਹਾਂ ਦੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦੇਵੇਗਾ।

ਮਹਿੰਦਰ ਸਿੰਘ ਨੇ ਮਹਾ ਸ਼ਿਵਰਾਤਰੀ ਬੰਪਰ 2026 ਦੀ ਟਿਕਟ ਖਰੀਦੀ ਸੀ। ਡਰਾਅ ਨਿਕਲਣ ਤੋਂ ਬਾਅਦ ਪਤਾ ਲੱਗਾ ਕਿ ਟਿਕਟ ਨੰਬਰ 736121 ਨੂੰ ਪਹਿਲਾ ਇਨਾਮ ਲੱਗਿਆ ਹੈ, ਜੋ ਕਿ 3 ਕਰੋੜ ਰੁਪਏ ਦਾ ਸੀ। ਇਹ ਨਾਗਾਲੈਂਡ ਸਟੇਟ ਲਾਟਰੀ ਦਾ ਡੀਅਰ ਮਹਾ ਸ਼ਿਵਰਾਤਰੀ ਬੰਪਰ ਸੀ।