Jalandhar
ਸਰਕਾਰ ਚਲਾ ਰਹੀ ਕਮਾਈ ਦੇ ਸਾਧਨ ਪਰ ਕੋਚਿੰਗ ਸੈਂਟਰ ਬੰਦ ਕਿਉ ?

- ਬੰਦ ਪਏ ਕੋਚਿੰਗ ਸੈਂਟਰਾਂ ਨਾਲ ਹਜ਼ਾਰਾਂ ਪਰਿਵਾਰ ਹੋਏ ਬੇਰੁਜ਼ਗਾਰ- ਬਰਾੜ
- ਲੱਖਾਂ ਵਿਦਿਆਰਥੀਆਂ ਦਾ ਭਵਿੱਖ ਹੋਇਆ ਧੁੰਦਲਾ
ਫਿਰੋਜ਼ਪੁਰ
, 18 ਜੁਲਾਈ (ਪਰਮਜੀਤ ਪੰਮਾ): ਕੋਰੋਨਾ ਵਰਗੀ ਮਹਾਮਾਰੀ ਨਾਲ ਲੜਨ ਵਾਸਤੇ ਵੀਹ ਮਾਰਚ ਤੋ ਪੰਜਾਬ ਚ ਲਾਗੂ ਕੀਤੇ ਕਰਫਿਉ ਕਰਕੇ ਹੁਣ ਤੱਕ ਬੰਦ ਪਏ ਵੱਖ ਵੱਖ ਹਜ਼ਾਰਾਂ ਕੋਚਿੰਗ ਤੇ ਕੰਮਪਿਉਟਰ ਸੈਂਟਰ।ਜਿਸਦੇ ਨਾਲ ਜੁੜੇ ਲਗਭਗ ਤਕਰੀਬਨ 10 ਲੱਖ ਪਰਿਵਾਰ ਬੇਰੁਜ਼ਗਾਰ ਹੋ ਗਏ ਹਨ ਅਤੇ ਇਹਨਾਂ ਸੈਂਟਰਾਂ ਚੋ ਸਿੱਖਿਆਂ ਪ੍ਰਾਪਤ ਕਰ ਕੇ ਆਪਣਾਂ ਭਵਿੱਖ ਸੰਵਾਰਨ ਵਾਲੇ ਲੱਖਾਂ ਵਿਦਿਆਰਥੀਆਂ ਦੀ ਜਿੰਦਗੀ ਵੀ ਹਨੇਰੇ ਵਿੱਚ ਚਲੀ ਗਈ ਹੈ। ਜਦ ਕਿ ਸਰਕਾਰ ਆਪਣੇ ਕਾਰੋਬਾਰ ਚਲਾਉਣ ਲਈ ਹਰ ਨਿਯਮ ਨੂੰ ਛਿੱਕੇ ਟੰਗ ਕੇ ਕੰਮ ਚਲਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਬਿਆਨ ਵਿੱਚ ਕੀਤਾ। ਉਹਨਾਂ ਕਿਹਾ ਕਿ ਸਰਕਾਰ ਦੀ ਗਲਤ ਨੀਤੀ ਕਾਰਨ ਆਈਲੈਟਸ, ਕੰਪਿਊਟਰ, ਸਕਿੱਲ ਡਿਵੈਲਪਮੈਂਟ, ਸਮੇਤ ਵੱਡੀ ਗਿਣਤੀ ਵਿੱਚ ਸਿੱਖਿਆ , ਰੋਜਗਾਰ ਅਤੇ ਵਿਦੇਸ਼ੀ ਸਿੱਖਿਆ ਪ੍ਰਾਪਤ ਕਰਨ ਵਾਲੇ ਲੱਖਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਜਾਦੀ ਸੀ।ਅੱਜ ਇਹਨਾਂ ਸੈਟਰਾ ਨੂੰ ਪੰਜਾਬ ਵਿੱਚ ਚਲਾਉਣ ਵਾਲੇ ਹਜਾਰਾਂ ਪਰਿਵਾਰ ਅਤੇ ਉਹਨਾਂ ਨਾਲ ਜੁੜੇ ਲੱਖਾਂ ਅਧਿਆਪਕ ਤੇ ਕਰਮਚਾਰੀ ਦੋ ਟੁੱਕ ਦੀ ਰੋਟੀ ਤੋ ਵੀ ਮੋਹਤਾਜ ਹੋ ਗਏ ਹਨ ਜਦ ਕਿ ਸਰਕਾਰ ਵਲੋ ਇਹਨਾਂ ਦੇ ਇਸ ਰੋਜਗਾਰ ਨੂੰ ਬਚਾਉਣ ਲਈ ਕੋਈ ਵੀ ਠੋਸ ਨੀਤੀ ਵੱਲ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜਦ ਕਿ ਇੱਕ ਚਾਲੀ ਫੁੱਟ ਲੰਮੀ ਬੱਸ ਵਿੱਚ 50 ਸਵਾਰੀਆਂ ਬੈਠ ਕੇ ਸਫਰ ਕਰ ਸਕਦੀਆਂ ਹਨ ਜਾ ਸ਼ਰਾਬ ਦੇ ਠੇਕਿਆਂ ‘ਤੇ ਗਿਣਤੀ ਦੀ ਕੋਈ ਮਾਤਰਾ ਨਹੀ ਤਾਂ ਇਕ ਖੁੱਲ੍ਹੇ ਹਾਲ ਵਿੱਚ, ਸੈਂਟਰਾ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਨੂੰ ਦੂਰੀ ਬਣਾ ਕੇ ਮਾਸਕ ਪਾ ਕੇ ਅਤੇ ਸੈਨੀਟਾਈਜ਼ਰ ਦੀ ਵਰਤੋ ਸਮੇਤ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ਾਂ ਅਨੁਸਾਰ ਸੈਂਟਰ ਖੋਲ੍ਹਣ ਦੀ ਮਨਜੂਰੀ ਦਿਤੀ ਜਾਵੇ ਤਾਂ ਜੋ ਪ੍ਰਭਾਵਿਤ ਹੋ ਰਹੇ ਲੱਖਾਂ ਪਰਿਵਾਰ ਦੇ ਰੋਜਗਾਰ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਅੱਗੇ ਕੋਈ ਸਰਕਾਰ ਵੱਲੋਂ ਠੋਸ ਨੀਤੀ ਨਾ ਬਣਾਉਣ ਕਰ ਕੇ ਵੱਖ ਵੱਖ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਅਤੇ ਬੱਚਿਆ ਦੇ ਮਾਪੇ ਆਮੋ ਸਾਹਮਣੇ ਮਾਨਯੋਗ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ। ਜਦ ਕਿ ਇਸ ਲਈ ਨਿਯਮ ਬਣਾਉਣਾ ਸੂਬਾ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਮਾਨਯੋਗ ਅਦਾਲਤ ਵੱਲੋਂ ਲਾਈ ਗਈ ਸੀ ਤੇ ਸਰਕਾਰ ਆਪਣੇ ਵੱਲੋਂ ਮੱਦਦ ਕਰਕੇ ਦੋਨਾਂ ਧਿਰਾਂ ਨੂੰ ਰਲੀਫ ਦੇ ਸਕਦੀ ਸੀ ਜੋ ਨਹੀ ਦਿੱਤਾ।