Jalandhar
2 ਰੁਪਏ ਕਿੱਲੋ ਵਿੱਚ ਸਰਕਾਰ ਦੇ ਰਹੀ ਅਨਾਜ ਅਤੇ ਵੰਡ ਰਹੀ ਰਾਸ਼ਨ ਦੇ ਪੈਕਟ

ਕੋਰੋਨਾ ਦੇ ਵੱਧ ਦੇ ਪ੍ਰਕੋਪ ਤੋਂ ਬਚਣ ਲਈ ਸੂਬੇ ਭਰ ਚ ਕਰਫ਼ਿਊ ਲਗਾਇਆ ਗਿਆ ਹੈ। ਜਿਸਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਕਰਫ਼ਿਊ ਦੇ ਕਾਰਨ ਉਹਨਾਂ ਨੂੰ ਅਨਾਜ ਨਹੀਂ ਮਿਲ ਰਿਹਾ। ਜਿਸਦੇ ਮੱਧੇਨਜ਼ਰ ਪੰਜਾਬ ਸਰਕਾਰ ਵੱਲੋਂ ਸੁੱਖੇ ਰਾਸ਼ਨ ਦੇ ਪੈਕੇਟ ਬਣਾ ਸੂਬੇ ਵਿੱਚ ਭੇਜੇ ਗਏ ਇਸਦੇ ਨਾਲ ਹੀ 2 ਰੁਪਏ ਕਿਲੋ ਅਨਾਜ ਦੀ ਸਪਲਾਈ ਵੀ ਜਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਜਲੰਧਰ ਦੇ ਨੇਹਰੂ ਗਾਰਡਨ ਸੀਨੀਅਰ ਸਕੇਂਡਰੀ ਸਕੂਲ ਵਿੱਚ ਰਾਸ਼ਨ ਪੈਕੇਟ ਦਾ ਵੇਅਰ ਹਾਊਸ ਬਣਾਇਆ ਗਿਆ ਹੈਂ। ਜਲੰਧਰ ਦੇ ਵਿੱਚ ਰਾਸ਼ਨ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ ਜਿਸਨੂੰ ਫੂਡ ਐਂਡ ਸਿਵਿਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ ਰੇਖ ਚ ਸੋਸ਼ਲ ਡਿਸਟੈਂਸ ਨੂੰ ਧਿਆਨ ਚ ਰੱਖ ਵੰਡਿਆ ਜਾ ਰਿਹਾ ਹੈ।
ਇਸ ਉੱਤੇ ਗੱਲ ਕਰਦਿਆਂ ਫੂਡ ਇੰਸਪੈਕਟਰ ਵਰਿੰਦਰ ਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਫੂਡ ਐਂਡ ਸਿਪਲਾਈ ਵਿਭਾਗ ਨੂੰ ਅਨਾਜ ਵੰਡਣ ਲਈ ਭੇਜਿਆ ਗਿਆ ਹੈ ।