Connect with us

Punjab

ਸਕੇ ਪੋਤੇ ਨੇ ਕੀਤੀ ਦਾਦੀ ਦੀ ਦੁਰਦਸ਼ਾ ਦਿਲ ਦਹਿਲਾਉਣ ਵਾਲੀ ਘਟਨਾ

Published

on

ਖੂਨ ਦੇ ਰਿਸ਼ਤਿਆਂ ਨੇ ਤੋੜਿਆ ਦਮ ,ਸਕੇ ਪੋਤੇ ਨੇ ਆਪਣੀ ਦਾਦੀ ਦੀ ਕੀਤੀ ਦੁਰਦਸ਼ਾ
ਖੰਨਾ ਦੇ ਅਧੀਨ ਆਉਂਦੇ ਪਿੰਡ ਭੋਰਲਾ ਵਿੱਚ ਹੋਈ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਰਿਸ਼ਤਿਆਂ ਵਿੱਚ ਲਹੂ ਦਾ ਰੰਗ ਲਾਲ ਤੋਂ ਚਿੱਟਾ ਹੋ ਗਿਆ। ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਮੁੰਡਾ ਇੱਕ ਬਜ਼ੁਰਗ ਔਰਤ ਨੂੰ ਕੁੱਟ ਰਿਹਾ ਅਤੇ ਉਸਨੂੰ ਘਰੋਂ ਘਸੀੜ ਕੇ ਲਿਆਉਂਦਾ ਤੇ ਗਲੀ ਵਿੱਚ ਸੁੱਟ ਦਿੰਦਾ।ਇਸ ਦਰਦਨਾਕ ਦ੍ਰਿਸ਼ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਦਾ ਮੁੰਡਾ ਮਰ ਚੁੱਕਿਆ ਹੈ ਜੋ ਉਸਨੂੰ ਘਰੋਂ ਕੱਢ ਰਿਹਾ ਉਹ ਉਸਦਾ ਪੋਤਾ ਹੈ, ਜਿਸਨੂੰ ਨਸ਼ੇ ਦੀ ਬੁਰੀ ਲੱਤ ਹੈ। ਉਹ ਅਕਸਰ ਬਜ਼ੁਰਗ ਦਾਦੀ ਤੋਂ ਨਸ਼ੇ ਲਈ ਪੈਸੇ ਦੀ ਮੰਗ ਕਰਦਾ, ਪੈਸੇ ਨਾ ਮਿਲਣ ਤੇ ਉਹ ਆਪਣੀ ਦਾਦੀ ਨਾਲ ਕੁੱਟ-ਮਾਰ ਕਰਦਾ ਹੈ,ਫਿਲਹਾਲ ਪੋਤਾ ਘਰ ਤੋਂ ਫਰਾਰ ਹੈ।