Connect with us

Gurdaspur

ਗੁਰਦਾਸਪੁਰ ਦਾ ਵਿਅਕਤੀ ਦੋ ਮਹੀਨੇ ਪਹਿਲਾਂ ਯੂ.ਪੀ ਤੋਂ ਘਰ ਲਈ ਤੁਰਿਆ ਅਜੇ ਤੱਕ ਨਹੀਂ ਪੁੱਜਾ ਘਰ

Published

on

ਗੁਰਦਾਸਪੁਰ, 22 ਮਈ(ਗੁਰਪ੍ਰੀਤ ਸਿੰਘ): ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਨਜ਼ਦੀਕੀ ਪਿੰਡ ਸੇਖਵਾਂ ਦੇ ਇਕ ਗਰੀਬ ਪਰਿਵਾਰ ਨਾਲ ਸਬੰਧਤ ਮੰਗਲ ਸਿੰਘ ਜੋ ਕਿ ਯੂਪੀ ਵਿੱਚ ਚਾਰ ਮਹੀਨੇ ਪਹਿਲਾਂ ਆਲੂਆਂ ਦੇ ਸਟੋਰ ਵਿਚ ਕੰਮ ਕਰਨ ਗਿਆ ਸੀ ਕਰੋਨਾ ਦੇ ਚੱਲਦਿਆਂ ਦੋ ਮਹੀਨੇ ਪਹਿਲਾਂ ਉਹ ਯੂਪੀ ਤੋਂ ਆਪਣੇ ਸਾਥੀਆਂ ਨਾਲ ਵਾਪਸ ਆਪਣ ਘਰ ਲਈ ਪੈਦਲ ਤੁਰਿਆ ਸੀ ਪਰ ਅਜੇ ਤੱਕ ਉਹ ਆਪਣੇ ਘਰ ਨਹੀਂ ਪੁੱਜਾ ਜਿਸ ਕਾਰਨ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸਦੀ ਭਾਲ ਕੀਤੀ ਜਾਵੇ।

ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਮੈਂਬਰ ਜਸਵੰਤ ਸਿੰਘ ਅਤੇ ਪਿੰਡ ਵਾਸੀ ਨੇ ਦੱਸਿਆ ਕਿ ਮੰਗਲ ਸਿੰਘ ਬਹੁਤ ਹੀ ਗਰੀਬ ਹੈ ਜੋ ਕਿ ਰੋਜ਼ੀ ਰੋਟੀ ਕਮਾਨ ਵਾਸਤੇ ਚਾਰ ਮਹੀਨੇ ਪਹਿਲਾਂ ਯੂ ਪੀ ਗਿਆ ਸੀ ਪਰ ਕੋਰੋਨਾ ਦੇ ਚੱਲਦਿਆਂ ਉਹ ਦੋ ਮਹੀਨੇ ਪਹਿਲਾਂ ਆਪਣੇ ਸਾਥੀਆਂ ਨਾਲ ਉਥੋਂ ਘਰ ਲਈ ਪੈਦਲ ਤੁਰਿਆ ਪਰ ਅਜੇ ਤੱਕ ਘਰ ਨਹੀਂ ਪੁੱਜਾ ਉਸ ਦੇ ਪਰਿਵਾਰ ਵਾਲੇ ਉਸ ਦੀ ਉਡੀਕ ਕਰ ਰਹੇ ਹਨ ਉਸ ਦੀ ਪਤਨੀ ਜੋ ਕਿ ਬਹੁਤ ਪ੍ਰੇਸ਼ਾਨ ਹੈ ਤੇ ਉਸ ਦੇ ਸੱਤ ਬੱਚੇ ਸਨ ਜਿਨ੍ਹਾਂ ਵਿੱਚੋਂ ਇੱਕ ਲੜਕੀ ਜੋ ਕਿ ਆਪਣੇ ਪਿਤਾ ਦੇ ਗਮ ਵਿੱਚ ਹੀ ਪੂਰੀ ਹੋ ਗਈ ਹੈ ਮੰਗਲ ਸਿੰਘ ਦਾ ਪਰਿਵਾਰ ਉਸ ਦੀ ਰਿਪੋਰਟ ਕਰਨ ਲਈ ਥਾਣੇ ਸੇਖਵਾਂ ਵੀ ਗਿਆ ਸੀ ਪਰ ਉਨ੍ਹਾਂ ਨੇ ਰਿਪੋਰਟ ਦਰਜ ਨਹੀਂ ਕੀਤੀ ਸਾਡੀ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਤੋਂ ਮੰਗ ਹੈ ਕਿ ਮੰਗਲ ਸਿੰਘ ਦੀ ਭਾਲ ਕੀਤੀ ਜਾਵੇ ਅਤੇ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਜਾਵੇ ਮੰਗਲ ਸਿੰਘ ਦੀ ਬੇਟੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਪਿਤਾ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।

Continue Reading
Click to comment

Leave a Reply

Your email address will not be published. Required fields are marked *