Punjab
ਗੁਰਦਾਸਪੁਰ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫ਼ਾਸ਼,ਇੱਕ ਮਹਿਲਾ ਸਣੇ ਤਿੰਨ ਗ੍ਰਿਫ਼ਤਾਰ..

27 JULY 2023: ਗੁਰਦਾਸਪੁਰ ਪੁਲੀਸ ਨੇ ਅਮਰੀਕਾ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇੱਕ ਔਰਤ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਅਜੇ ਰਿਹਾ ਹੀ ਕਿ ਉਨ੍ਹਾਂ ਕੋਲੋਂ 18 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 90 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਮਰੀਕਾ ਰਹਿੰਦੇ ਮਨਦੀਪ ਧਾਲੀਵਾਲ ਨਾਂ ਦੇ ਵੱਡੇ ਤਸਕਰ ਦੇ ਕਹਿਣ ‘ਤੇ ਇਹ ਗਰੋਹ ਤਰਨਤਾਰਨ ਇਲਾਕੇ ‘ਚੋਂ ਪਾਕਿਸਤਾਨ ਤੋਂ ਹੈਰੋਇਨ ਦੀਆਂ ਚਾਰ-ਪੰਜ ਖੇਪਾਂ ਚੁੱਕ ਕੇ ਆਪਣੀ ਦੱਸੀ ਮੰਜ਼ਿਲ ‘ਤੇ ਪਹੁੰਚਾਉਂਦਾ ਸੀ।