Gurdaspur
ਗੁਰਦਾਸਪੁਰ ‘ਚ ਕੋਵੀਡ ਦੇ 8 ਨਵੇਂ ਮਾਮਲੇ ਆਏ ਸਾਹਮਣੇ

ਗੁਰਦਾਸਪੁਰ, 08 ਜੁਲਾਈ (ਗੁਰਪ੍ਰੀਤ ਸਿੰਘ): ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਦੇਸ਼ ਦੁਨੀਆ ਦੇ ਹਰ ਵਰਗ ਦੇ ਲੋਕ ਆ ਰਹੇ ਹਨ। ਜਿਥੇ ਹੁਣ ਤੱਕ ਲੱਖਾਂ ਤੋਂ ਵੀ ਵੱਧ ਲੋਕ ਕੋਰੋਨ ਦੀ ਚਪੇਟ ਵਿਚ ਆ ਚੁਕੇ ਹਨ ਅਤੇ ਲੱਖਾਂ ਤੋਂ ਵੀ ਵੱਧ ਲੋਕਾਂ ਦੀ ਇਸਦੇ ਕਾਰਨ ਮੌਤ ਵੀ ਹੋ ਚੁਕੀ ਹੈ ਅਤੇ ਹੁਣ ਵੀ ਵੱਡੀ ਮਾਤਰਾ ਦੇ ਵਿਚ ਪੀੜਤ ਜੇਰੇ ਇਲਾਜ ਹਨ। ਦੱਸ ਦਈਏ ਪੰਜਾਬ ਦੇ ਵਿਚ ਵੀ ਇਸਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਜਿਥੇ ਲਗਾਤਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਭਾਵ ਬੁੱਧਵਾਰ ਨੂੰ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿਚ 8 ਨਵੇਂ ਮਾਮਲੇ ਸਾਹਮਣੇ ਆਏ ਹਨ।