Connect with us

Punjab

400 ਫੁੱਟ ਉੱਚੇ ਟਾਵਰ ਤੋਂ ਹੇਠਾਂ ਉਤਰੇ Gurjit Singh Khalsa

Published

on

ਪੰਜਾਬ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।400 ਫੁੱਟ ਉੱਚੇ ਟਾਵਰ ‘ਤੇ ਚੜ੍ਹੇ Gurjit Singh Khalsa ਆਖਿਰਕਾਰ ਹੇਠਾਂ ਉਤਰ ਆਏ ਹਨ।

ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਟਾਵਰ ‘ਤੇ ਬੈਠੇ ਹੋਏ ਸਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਲਗਾਤਾਰ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ।

ਉਹ ਪਿਛਲੇ 18 ਮਹੀਨਿਆਂ ਤੋਂ ਟਾਵਰ ’ਤੇ ਬੈਠੇ ਸਨ ਤੇ ਬੇਅਦਬੀ ਬਾਰੇ ਕਾਨੂੰਨ ਦੀ ਮੰਗ ਕਰ ਰਹੇ ਸਨ। ਹੁਣ ਪੰਜਾਬ ਸਰਕਾਰ ਵੱਲੋਂ ਕਾਨੂੰਨ ਬਣਾਉਣ ਤੋਂ ਬਾਅਦ ਉਹ ਟਾਵਰ ਤੋਂ ਹੇਠਾਂ ਉਤਰ ਆਏ ਹਨ।

ਟਾਵਰ ਤੋਂ ਹੇਠਾਂ ਉਤਾਰਣ ਮਗਰੋਂ ਉਹਨਾਂ ਨੂੰ ਮੈਡੀਕਲ ਚੈਕ ਅਪ ਵਾਸਤੇ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਦੇ ਹੇਠਾਂ ਉਤਰਦੇ ਹੀ ਪ੍ਰਸ਼ਾਸ਼ਨ ਟੀਮ ਅਤੇ ਪੁਲਿਸ ਟੀਮ ਡਾਕਟਰਾਂ ਦਾ ਧੰਨਵਾਦ ਕੀਤਾ।