Uncategorized
ਗੁਰਨਾਮ ਭੁੱਲਰ ਦੀ ਹੈਂਡਸਮ ਲੁੱਕ,ਪੰਜਾਬੀ ਰਵਾਇਤੀ ਪਹਿਰਾਵਾ ਪਾ ਲੱਗੇ ਹੈਂਡਸਮ

8 ਨਵੰਬਰ 2023: ਪੰਜਾਬੀ ਸਿੰਗਰ ਤੇ ਐਕਟਰ ਗੁਰਨਾਮ ਭੁੱਲਰ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣਿਆ ਹੋਇਆ ਹੈ। ਗੁਰਨਾਮ ਭੁੱਲਰ ਦੀ ਫਿਲਮ ‘ਪਰਿੰਦਾ ਪਾਰ ਗਿਆ’ ਇਸੇ ਮਹੀਨੇ ਰਿਲੀਜ਼ ਹੋਣ ਲਈ ਤਿਆਰ ਹੈ। ਸਿੰਗਰ ਰੱਜ ਕੇ ਆਪਣੀ ਫਿਲਮ ਨੂੰ ਪ੍ਰਮੋਟ ਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਗੁਰਨਾਮ ਭੁੱਲਰ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ ‘ਚ ਆ ਗਿਆ ਹੈ।
ਦਰਅਸਲ, ਗੁਰਨਾਮ ਭੁੱਲਰ ਨੇ ਹਾਲ ਹੀ ‘ਚ ਆਪਣੀਆਂ ਬਿਲਕੁਲ ਫਰੈੱਸ਼ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਗੁਰਨਾਮ ਕਾਫੀ ਜ਼ਿਆਦਾ ਹੈਂਡਸਮ ਲੱਗ ਰਿਹਾ ਹੈ। ਉਸ ਨੂੰ ਦੇਸੀ ਪੰਜਾਬੀ ਪਹਿਰਾਵੇ ‘ਚ ਦੇਖ ਕੇ ਫੀਮੇਲ ਫੈਨਜ਼ ਗਾਇਕ ‘ਤੇ ਫਿਦਾ ਹੋ ਰਹੀਆਂ ਹਨ। ਗੁਰਨਾਮ ਦੀ ਲੁੱਕ ਦੀ ਗੱਲ ਕਰੀਏ ਤਾਂ ਉਹ ਤਸਵੀਰਾਂ ‘ਚ ਪਰਪਲ ਰੰਗ ਦੇ ਪਜਾਮੇ ਕੁੜਤੇ ਤੇ ਉੱਪਰ ਪ੍ਰਿੰਟਿਡ ਜੈਕਟ ਪਹਿਨੇ ਨਜ਼ਰ ਆ ਰਿਹਾ ਹੈ। ਉਸ ਦੇ ਗਲ ਪਾਇਆ ਕੈਂਠਾ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਕੈਪਸ਼ਨ ਲਿਖੀ, ‘ਜੁੱਗ ਜੁੱਗ ਜੀਵੇ ਪੰਜਾਬ ਤੇ ਪੰਜਾਬੀਅਤ।’
ਦੱਸ ਦਈਏ ਕਿ ਫੀਮੇਲ ਫੈਨਜ਼ ਆਪਣੇ ਚਹੇਤੇ ਸਿੰਗਰ ਦੀ ਇਸ ਲੁੱਕ ;ਤੇ ਫਲੈਟ ਹੁੰਦੀਆ ਨਜ਼ਰ ਆ ਰਹੀਆਂ ਹਨ। ਉਹ ਕਮੈਂਟ ਕਰਕੇ ਗੁਰਨਾਮ ਦੀਆਂ ਤਸਵੀਰਾਂ ‘ਤੇ ਖੂਬ ਪਿਆਰ ਦੀ ਬਰਸਾਤ ਕਰ ਰਹੀਆਂ ਹਨ।
ਕਾਬਿਲੇਗ਼ੌਰ ਹੈ ਕਿ ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਥੋੜੇ ਹੀ ਸਮੇਂ ‘ਚ ਆਪਣੇ ਲਈ ਬਹੁਤ ਵੱਡਾ ਨਾਮ ਤੇ ਸ਼ੋਹਰਤ ਕਮਾ ਲਈ ਸੀ। ਉਸ ਦੀ ਸੋਸ਼ਲ ਮੀਡੀਆ ‘ਚ ਵੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ।