WORLD
ਹਮਾਸ ਨੇ ਇਜ਼ਰਾਇਲ ‘ਤੇ ਕੀਤਾ ਰਾਕੇਟ ਹਮਲਾ

7ਅਕਤੂਬਰ 2023: ਫਲਸਤੀਨੀ ਸੰਗਠਨ ਹਮਾਸ ਨੇ ਇਜ਼ਰਾਇਲ ਦੇ ਤਿੰਨ ਸ਼ਹਿਰਾਂ ‘ਤੇ ਰਾਕੇਟ ਹਮਲੇ ਕੀਤੇ ਹਨ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 8 ਵਜੇ ਰਾਜਧਾਨੀ ਤੇਲ ਅਵੀਵ, ਸਡੇਰੋਟ ਅਤੇ ਅਸ਼ਕੇਲੋਨ ਸ਼ਹਿਰ ‘ਤੇ ਰਾਕੇਟ ਦਾਗੇ ਗਏ। ਇਹ ਰਾਕੇਟ ਰਿਹਾਇਸ਼ੀ ਇਮਾਰਤਾਂ ‘ਤੇ ਡਿੱਗੇ ਹਨ। 5 ਲੋਕਾਂ ਦੀ ਮੌਤ ਹੋ ਗਈ ਹੈ। 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਹਮਾਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ‘ਤੇ 5 ਹਜ਼ਾਰ ਰਾਕੇਟ ਨਾਲ ਹਮਲਾ ਕੀਤਾ ਹੈ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਤੋਂ 2,200 ਰਾਕੇਟ ਦਾਗੇ ਗਏ ਸਨ।
ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਹਮਾਸ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਜ਼ਰਾਈਲ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਧਰ ਇਜ਼ਰਾਈਲ ਦੀ ਫੌਜ ਨੇ ਵੀ ਕਿਹਾ ਹੈ ਕਿ ਉਹ ਜੰਗ ਲਈ ਤਿਆਰ ਹੈ। ਫੌਜ ਨੇ ਆਪਣੇ ਜਵਾਨਾਂ ਲਈ ‘ਯੁੱਧ ਲਈ ਤਿਆਰ’ ਦਾ ਅਲਰਟ ਜਾਰੀ ਕੀਤਾ ਹੈ।