Politics
ਹਰੀਸ਼ ਰਾਵਤ ਨੂੰ ਬਣਾਇਆ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ
ਹਾਈਕਮਾਨ ਨੇ ਪੰਜਾਬ ਕਾਂਗਰਸ ਬਾਰੇ ਹੁਣ ਵੱਡਾ ਫੈਸਲਾ ਲਿਆ,ਕਾਂਗਰਸ ਨੇ ਨਵੇਂ ਜੱਥੇਬੰਧਕ ਢਾਂਚੇ ‘ਚ ਆਸ਼ਾ ਕੁਮਾਰੀ ਦੀ ਛੁੱਟੀ

ਹਾਈਕਮਾਨ ਨੇ ਪੰਜਾਬ ਕਾਂਗਰਸ ਵਿੱਚ ਕੀਤਾ ਫੇਰ-ਬਦਲ
ਕਾਂਗਰਸ ਨੇ ਨਵੇਂ ਜੱਥੇਬੰਧਕ ਢਾਂਚੇ ‘ਚ ਆਸ਼ਾ ਕੁਮਾਰੀ ਦੀ ਛੁੱਟੀ
ਹਰੀਸ਼ ਰਾਵਤ ਨੂੰ ਬਣਾਇਆ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ
12 ਸਤੰਬਰ : ਹਾਈਕਮਾਨ ਨੇ ਪੰਜਾਬ ਕਾਂਗਰਸ ਬਾਰੇ ਹੁਣ ਵੱਡਾ ਫੈਸਲਾ ਲਿਆ ਹੈ,ਪੰਜਾਬ ਕਾਂਗਰਸ ਪਾਰਟੀ ਵਿੱਚ ਫੇਰ-ਬਦਲ ਕੀਤਾ ਗਿਆ ਹੈ। ਹਾਈਕਮਾਨ ਨੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਦੀ ਉਸਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਹੈ ਅਤੇ ਉਹਨਾਂ ਦੀ ਜਗ੍ਹਾ ਤੇ ਹੁਣ ਹਰੀਸ਼ ਰਾਵਤ ਨੂੰ ਇੰਚਾਰਜ ਬਣਾ ਦਿੱਤਾ ਗਿਆ ਹੈ।
ਕਾਂਗਰਸ ਦੇ ਨਵੇਂ ਜੱਥੇਬੰਧਕ ਢਾਂਚੇ ਤੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹੁਣ ਹਰੀਸ਼ ਰਾਵਤ ਹਨ। ਹਰੀਸ਼ ਰਾਵਤ 2014-2017 ਤੱਕ ਉਤਰਾਖੰਡ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ,ਕਾਂਗਰਸ ਪਾਰਟੀ ਵਿੱਚ ਹਰੀਸ਼ ਰਾਵਤ ਦਾ ਚੰਗਾ ਰੁੱਤਬਾ ਹੈ,ਉਹ ਡਾ. ਮਨਮੋਹਨ ਸਿੰਘ ਵੇਲੇ ਵੀ ਕਾਂਗਰਸ ਦੀ ਕੈਬਨਿਟ ਵਿੱਚ Union Minister of Water Resources ਮੰਤਰੀ ਵੀ ਰਹਿ ਚੁੱਕੇ ਹਨ।
ਪੰਜਾਬ ਕਾਂਗਰਸ ਵਿੱਚ ਇੱਕ ਹੋਰ ਅਹੁਦੇ ਤੇ ਫੇਰ-ਬਦਲ ਕੀਤਾ ਗਿਆ ਹੈ,ਪੰਜਾਬ ਨਾਲ ਸਬੰਧਿਤ ਅੰਬਿਕਾ ਸੋਨੀ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ ਅਤੇ ਸ੍ਰੀ ਫਤਿਹਗੜ ਸਾਹਿਬ ਤੋਂ ਕੁਲਜੀਤ ਨਾਗਰਾ ਨੂੰ ਸਿੱਕਮ, ਨਾਂਗਾਲੈਂਡ ਤੇ ਤ੍ਰਿਪੁਰਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
Continue Reading