Punjab
ਫਗਵਾੜਾ ਦੇ ਸਰਕਾਰੀ ਮਿਡਲ ਸਮਾਰਟ ਸਕੂਲ ‘ਦੇ ਬੱਚਿਆਂ ਨੂੰ ਦਿਖਾਉਂਦਾ ਸੀ ਅਸ਼ਲੀਲ ਫਿਲਮਾਂ, ਚੜਿਆ ਪੁਲਿਸ ਅੜਿਕੇ
ਫਗਵਾੜਾ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਗੋਵਿੰਦਪੁਰਾ ਵਿੱਚ ਸਰਕਾਰੀ ਅਧਿਆਪਕ ਨੇ ਛੇਵੀਂ ਜਮਾਤ ਦੇ ਬੱਚਿਆਂ ਨੂੰ ਐਲ.ਸੀ.ਡੀ. ਮਾਨੀਟਰ ‘ਤੇ ਕਥਿਤ ਤੌਰ ‘ਤੇ ਅਸ਼ਲੀਲ ਫਿਲਮਾਂ ਦਿਖਾ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੁਹੱਲਾ ਗੋਵਿੰਦਪੁਰਾ ਦੇ ਰਹਿਣ ਵਾਲੇ ਵਿਅਕਤੀ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਨੇ ਦੋਸ਼ੀ ਅਧਿਆਪਕ ਰਾਜੀਵ ਪੁੱਤਰ ਨੋਨੀਦ ਸ਼ਰਮਾ ਵਾਸੀ ਮੁਹੱਲਾ ਸਤਕਰਤਾਰੀਆ ਬੰਸਾਂ ਵਾਲਾ ਬਾਜ਼ਾਰ ਫਗਵਾੜਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 292, 293, 294 ਅਤੇ 12,13 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਅਧਿਆਪਕ ਰਾਜੀਵ ਸਰਕਾਰੀ ਮਿਡਲ ਸਮਾਰਟ ਸਕੂਲ ਗੋਵਿੰਦਪੁਰਾ ਵਿਖੇ ਛੇਵੀਂ ਜਮਾਤ ਦੇ ਮਾਸੂਮ ਬੱਚਿਆਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ 3-4 ਦਿਨਾਂ ਤੋਂ ਅਧਿਆਪਕ ਬੱਚਿਆਂ ਨੂੰ ਮੋਬਾਈਲ ਤੋਂ ਐਲ.ਸੀ.ਡੀ. ਨਾਲ ਜੁੜ ਕੇ ਪੋਰਨ ਫਿਲਮਾਂ ਦਿਖਾਈਆਂ ਹਨ ਅਤੇ ਬੱਚਿਆਂ ਨਾਲ ਉਹ ਸਭ ਕੁਝ ਕੀਤਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਉਸ ਨੇ ਦੋਸ਼ ਲਾਇਆ ਕਿ ਬੱਚਿਆਂ ਨੇ ਉਸ ਨੂੰ ਦੱਸਿਆ ਕਿ ਅਧਿਆਪਕ ਰਾਜੀਵ ਸ਼ਰਾਬ ਦਾ ਆਦੀ ਸੀ ਅਤੇ ਉਸ ਦੇ ਸਾਹਾਂ ਵਿੱਚੋਂ ਵੀ ਸ਼ਰਾਬ ਦੀ ਬਦਬੂ ਆਉਂਦੀ ਸੀ।