Uncategorized
ਮੱਖਣ ਖਾਣ ਦੇ ਸਿਹਤ ਲਈ ਲਾਭ

ਮੱਖਣ ਖਾਣ ’ਚ ਜਿੰਨਾ ਸੁਆਦ ਹੁੰਦਾ ਹੈ ਉਸ ਤੋਂ ਵੱਧ ਇਹ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਬਹੁਤ ਸਾਰੇ ਲੋਕ ਨਾਸ਼ਤੇ ‘ਚ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ ਅੱਜ ਕੱਲ ਲੋਕ ਬਾਜ਼ਾਰ ਤੋਂ ਮਿਲਣ ਵਾਲੇ ਮੱਖਣ ਦੀ ਵਰਤੋਂ ਜ਼ਿਆਦਾ ਮਾਤਰਾ ’ਚ ਕਰਦੇ ਹਨ ਕਿਉਂਕਿ ਬੱਚਿਆਂ ਅਤੇ ਵੱਡਿਆਂ ਨੂੰ ਘਰੋਂ ਕੱਢਿਆ ਮੱਖਣ ਚੰਗਾ ਨਹੀਂ ਲੱਗਦਾ। ਸਫੇਦ ਮੱਖਣ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਜਿਸ ’ਚ ਵਿਟਾਮਿਨ-ਏ, ਈ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ। ਇਹ ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦੇ ਹਨ।ਇਸ ਨਾਲ ਬੱਚਿਆਂ ਦਾ ਦਿਮਾਗ ਸਿਹਤਮੰਦ ਹੁੰਦਾ ਹੈ ਤੇ ਯਾਦ ਰੱਖਣ ਦੀ ਤਾਕਤ ਵਧਦੀ ਹੈ। ਇਸ ਤੋਂ ਇਲਾਵਾ ਮੱਖਣ ਦੀ ਵਰਤੋਂ ਕਰਨ ਨਾਲ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਂਦੀ ਹੈ।