Connect with us

Punjab

ਵਿਦੇਸ਼ ‘ਚ ਭਰਾ-ਭੈਣ ਸਮੇਤ 3 ਪੰਜਾਬੀ ਵਿਦਿਆਰਥੀਆਂ ਦੀ ਦਿਲ ਕੰਬਾਊ ਮੌਤ

Published

on

ਇਟਲੀ ਦੇ ਸ਼ਹਿਰ ਵੇਰੋਨਾਲਾ ਵਿੱਚ ਬੀਤੇ ਦਿਨ ਸਵੇਰੇ 5.20 ਵਜੇ ਦੇ ਕਰੀਬ ਇੱਕ ਕਾਰ ਦੇ ਨਹਿਰ ਵਿੱਚ ਡਿੱਗਣ ਕਾਰਨ ਦੋ ਪੰਜਾਬੀ ਲੜਕਿਆਂ ਅਤੇ ਇੱਕ ਲੜਕੀ ਦੀ ਪਹਿਚਾਣ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਬਕਾਲਾ ਸਾਹਿਬ ਨਾਲ ਸਬੰਧਤ ਭੈਣ-ਭਰਾ ਬਲਪ੍ਰੀਤ ਕੌਰ (20) ਅਤੇ ਅੰਮ੍ਰਿਤਪਾਲ ਸਿੰਘ (19) ਵਜੋਂ ਹੋਈ ਹੈ, ਜਦਕਿ ਤੀਜੇ ਨੌਜਵਾਨ ਦੀ ਪਛਾਣ ਵਿਸ਼ਾਲ ਕਲੇਰ ਵਜੋਂ ਹੋਈ ਹੈ, ਜੋ ਜਲੰਧਰ ਦਾ ਰਹਿਣ ਵਾਲਾ ਹੈ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਇਟਾਲੀਅਨ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਮੀਂਹ ਅਤੇ ਹਨੇਰੇ ਦੇ ਬਾਵਜੂਦ ਤੁਰੰਤ ਕਰੇਨ ਦੀ ਮਦਦ ਨਾਲ ਡੁੱਬੀ ਕਾਰ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਤਿੰਨਾਂ ਦੀ ਜਾਨ ਜਾ ਚੁੱਕੀ ਸੀ। ਜਦਕਿ ਕਾਰ ‘ਚ ਸਵਾਰ ਚੌਥੇ ਨੌਜਵਾਨ ਨੂੰ ਗੰਭੀਰ ਹਾਲਤ ‘ਚ ਨਜ਼ਦੀਕੀ ਸ਼ਹਿਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।