Connect with us

Punjab

ਨਸ਼ਾ ਤਸਕਰਾਂ ਨੇ ਅਪਾਹਿਜ ਨੂੰ ਸ਼ਰੇਆਮ ਕੁੱਟਿਆ ਅਤੇ ਉਸਦੀ ਮਾਤਾ ਨੂੰ ਵੀ ਬੇਇੱਜ਼ਤ ਕਰ ਮਾਰੇ ਥੱਪੜ

Published

on

ਕਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਵਿੱਚ ਨਸ਼ਾ ਲੈਣ ਆਏ ਪਿੰਡ ਵਿੱਚ ਵਿਅਕਤੀ ਨੂੰ ਰੋਕਣਾ ਹੈਂਡੀਕੈਪ ਰਤ ਨੌਜਵਾਨ ਨੂੰ ਪਿਆ ਮਹਿੰਗਾ

ਜਿੱਥੇ ਕਰੋਨਾ ਦੇ ਚੱਲਦਿਆਂ ਸ਼ਹਿਰਾ ਅਤੇ ਪਿੰਡਾਂ ਦੇ ਵਿੱਚ ਕਰਫਿਊ ਚੱਲ ਰਿਹਾ ਹੈ ਅਤੇ ਵੱਖ ਵੱਖ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਨੂੰ ਸੀਲ ਕਰਕੇ ਬੈਠੇ ਹੋਏ ਹਨ ਉੱਥੇ ਹੀ ਇਸ ਦੇ ਉਲਟ ਜਲਾਲਾਬਾਦ ਦੇ ਨਾਲ ਲੱਗਦਾ ਪਿੰਡ ਟਿਵਾਨਾ ਕਲਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕਰਫਿਊ ਨਹੀਂ ਦਿਖਾਈ ਦੇ ਰਿਹਾ ਬਲਕਿ ਨਸ਼ਾ ਤਸਕਰੀ ਦੇ ਲਈ ਬਦਨਾਮ ਇਸ ਪਿੰਡ ਦੇ ਵਿੱਚ ਇੱਕ ਅਫ਼ਾਹਿਜ ਨੌਜਵਾਨ ਦੇ ਵੱਲੋਂ ਨਸ਼ਾ ਲੈਣ ਆਏ ਵਿਅਕਤੀ ਨੂੰ ਰੋਕਣਾ ਉਸ ਵਕਤ ਭਾਰੀ ਪੈ ਗਿਆ ਜਦ ਨਸ਼ਾ ਤਸਕਰਾਂ ਦੇ ਵੱਲੋਂ ਇਸ ਅਪਾਹਿਜ ਨੌਜਵਾਨ ਦੀ ਕੁੱਟਮਾਰ ਇਹ ਕਹਿ ਕੇ ਕੀਤੀ ਗਈ ਕਿ ਉਹ ਨਸ਼ਾ ਲੈਣ ਆਏ ਲੋਕਾਂ ਨੂੰ ਪਿੰਡ ਵਿੱਚ ਦਾਖ਼ਲ ਹੋਣ ਤੋਂ ਕਿਉਂ ਰੋਕਦਾ ਹੈ। ਏਨਾ ਹੀ ਨਹੀਂ ਬਲਕਿ ਛੁਡਾਉਣ ਆਏ ਇਸ ਨੌਜਵਾਨ ਦੀ ਮਾਂ ਦੇ ਵੀ ਥੱਪੜ ਮਾਰੇ ਗਏ ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿਚ ਕੈਦ ਹੋ ਗਈ।

ਜਾਣਕਾਰੀ ਦਿੰਦੇ ਹੋਏ ਅਪਾਹਿਜ ਨੌਜਵਾਨ ਜਤਿੰਦਰ ਸਿੰਘ ਬੰਟੀ ਨੇ ਦੱਸਿਆ ਕਿ ਅੱਜ ਤੜਕਸਾਰ ਉਹ ਆਪਣੇ ਘਰ ਦੇ ਬਾਹਰ ਬੈਠਾ ਸੀ ਅਤੇ ਇੱਕ ਨੌਜਵਾਨ ਪਿੰਡ ਦੇ ਵਿੱਚ ਨਸ਼ਾ ਲੈਣ ਆਇਆ ਉਸ ਦੇ ਵੱਲੋਂ ਇਸ ਨੌਜਵਾਨ ਨੂੰ ਰੋਕ ਕੇ ਕਿਹਾ ਗਿਆ ਕਿ ਜੇਕਰ ਤੂੰ ਨਸ਼ਾ ਲੈਣਾ ਤੇ ਇੱਕ ਵਾਰ ਹੀ ਲੈ ਕੇ ਚਲਾ ਜਾ ਵਾਰ ਵਾਰ ਪਿੰਡ ਦੇ ਗੇੜੇ ਨਾ ਲਾਇਆ ਕਰ ਕਿਉਂਕਿ ਸਾਰੇ ਪਾਸੇ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਹੈ। ਜਿਸ ਤੇ ਉਕਤ ਨੌਜਵਾਨ ਨੇ ਤਾਂ ਕੁਝ ਨਹੀਂ ਕਿਹਾ ਪਰ ਉੱਥੇ ਇਹ ਸਭ ਹੁੰਦਾ ਵੇਖ ਨਸ਼ਾ ਤਸਕਰ ਪਹੁੰਚ ਗਏ ਅਤੇ ਉਨ੍ਹਾਂ ਦੇ ਵੱਲੋਂ ਇਸ ਹੈਂਡੀਕੈਪਟ ਨੌਜਵਾਨ ਦੀ ਕੁੱਟਮਾਰ ਕੀਤੀ ਗਈ ।

ਇਸ ਸਭ ਦਾ ਰੌਲਾ ਸੁਣ ਅਪਾਹਿਜ ਨੌਜਵਾਨ ਦੀ ਮਾਂ ਵੀ ਘਰ ਦੇ ਬਾਹਰ ਨਿਕਲ ਆਈ ਅਤੇ ਉਸਦੇ ਵੱਲੋਂ ਆਪਣੇ ਬੇਟੇ ਨਾਲ ਹੋ ਰਹੀ ਕੁੱਟਮਾਰ ਨੂੰ ਵੇਖ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤੇ ਨਸ਼ਾ ਤਸਕਰਾਂ ਦੇ ਵੱਲੋਂ ਬਜ਼ੁਰਗ ਦੇ ਵੀ ਥੱਪੜ ਮਾਰੇ ਗਏ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ।

ਉਧਰ ਪਿੰਡ ਦੇ ਹੀ ਨੌਜਵਾਨ ਨਛੱਤਰ ਸਿੰਘ ਨੇ ਦੱਸਿਆ ਕਿ ਉਕਤ ਲੋਕ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਵਾਰ ਵਾਰ ਵੀ ਪੁਲਿਸ ਇਸ ਦੀ ਸੂਚਨਾ ਦੇਣ ਤੇ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਅੱਜ ਜਦੋਂ ਥਾਣਾ ਸਿਟੀ ਵਿਖੇ ਸ਼ਿਕਾਇਤ ਕਰਨ ਪਹੁੰਚੇ ਤਾਂ ਆਰੋਪੀਆਂ ਦੇ ਵੱਲੋਂ ਉਨ੍ਹਾਂ ਨੂੰ ਫ਼ੋਨ ਕਰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਤੁਸੀਂ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰਵਾ ਦਿੰਦੇ ਹੋ ਤਾਂ ਨਤੀਜੇ ਭੁਗਤਨੇ ਪੈਣਗੇ ਪਿੰਡ ਵਾਸੀਆਂ ਨੇ ਆਰੋਪ ਲਾਇਆ ਕਿ ਉਕਤ ਨਸ਼ਾ ਤਸਕਰ ਪੂਰੇ ਇਲਾਕੇ ਦੇ ਵਿੱਚ ਚਿੱਟਾ ਵੇਚਦੇ ਹਨ ਅਤੇ ਜੇਕਰ ਇਨ੍ਹਾਂ ਤੇ ਕਾਰਵਾਈ ਹੋ ਜੇ ਦਾ ਪੂਰਾ ਇਲਾਕਾ ਨਸ਼ੇ ਤੋਂ ਮੁਕਤ ਹੋ ਸਕਦਾ ਹੈ।

ਉਧਰ ਇਸ ਸਭ ਤੋਂ ਬਾਅਦ ਜਦ ਥਾਣਾ ਸਿਟੀ ਦੇ ਐੱਸ ਐੱਚ ਓ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਦੇ ਚੱਲਦਿਆਂ ਉਹ ਰੁਝੇਵਿਆਂ ਵਿੱਚ ਸਨ ਪਰ ਉਨ੍ਹਾਂ ਦੇ ਕੋਲ ਇੱਕ ਦਰਖਾਸਤ ਪਿੰਡ ਟਿਵਾਨਾ ਤੋਂ ਆਈ ਹੈ ਜਿਸ ਤੇ ਉਹ ਛਾਣਬੀਨ ਕਰ ਰਹੇ ਹਨ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।

ਫਿਲਹਾਲ ਪੁਲਸ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਆਰੋਪੀ ਨਸ਼ਾ ਤਸਕਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਨੂੰ ਜਾਨੋ ਮਾਰ ਦਿੱਤਾ ਜਾਏਗਾ ਜਿਸ ਤੇ ਉਹ ਡਰ ਦੇ ਮਾਹੌਲ ਦੇ ਵਿੱਚ ਜੀਣ ਦੇ ਲਈ ਮਜਬੂਰ ਹਨ ਅਤੇ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।