Connect with us

Uncategorized

ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ AIIMS ‘ਚ ਕਰਵਾਇਆ ਭਰਤੀ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਲਤ ਇੱਕ ਵਾਰ ਫਿਰ ਵਿਗੜੀ

Published

on

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਲਤ ਇੱਕ ਵਾਰ ਫਿਰ ਵਿਗੜੀ 
ਦਿੱਲੀ ਦੇ ਹਸਪਤਾਲ AIIMS ਵਿੱਚ ਕਰਵਾਇਆ ਭਰਤੀ 

18 ਅਗਸਤ :ਕੋਰੋਨਾ ਮਹਾਂਮਾਰੀ ਨੇ ਦੁਨੀਆਂ ਅਤੇ ਦੇਸ਼ਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ,ਭਾਰਤ ਵਿੱਚ ਤਾਂ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਸੰਖਿਆਂ ਵੱਧਦੀ ਹੀ ਜਾ ਰਹੀ ਹੈ। ਹੁਣ ਕੋਰੋਨਾ ਵੀ.ਆਈ.ਪੀ. ਹਸਤੀਆਂ ਦੇ ਘਰ ਪਹੁੰਚ ਗਿਆ ਦੇਸ਼ ਦੀਆਂ ਕਈ ਰਾਜਨੀਤਿਕ ਹਸਤੀਆਂ ਅਤੇ ਫਿਲਮ ਨਗਰੀ ਦੇ ਅਦਾਕਾਰ ਇਸ ਮਹਾਂਮਾਰੀ ਦੇ ਸ਼ਿਕਾਰ ਹੋ ਰਹੇ ਹਨ,ਕੁਝ ਦਿਨ ਪਹਿਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।

ਜਿਸ ਕਰਕੇ ਉਹ ਆਪਣਾ ਇਲਾਜ਼ ਕਰਾ ਰਹੇ ਸਨ। ਪਰ ਬੀਤੀ ਰਾਤ 2 ਵਜੇ ਅਮਿਤ ਦੀ ਸਿਹਤ ਇਕ ਫਿਰ ਖ਼ਰਾਬ ਹੋ ਗਈ,ਪੋਸਟ ਕੋਵਿਡ ਸਿਮਟਮ ਡਿਵੈਲਪ ਹੋਣ ਦੇ ਬਾਅਦ ਅਮਿਤ ਸ਼ਾਹ ਨੂੰ ਦਿੱਲੀ ਦੇ ਹਸਪਤਾਲ AIIMS ਵਿੱਚ ਦਾਖਿਲ ਕਰਵਾਇਆ ਗਿਆ। ਹੁਣ AIIMS ਡਾਇਰੈਕਟਰ ਡਾਕਟਰ ਗੁਲੇਰੀਆ ਦੀ ਦੇਖਰੇਖ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਲਾਜ਼ ਚੱਲ ਰਿਹਾ ਹੈ।