Connect with us

Life Style

Social Skills ਨੂੰ ਕਿਵੇਂ Improve ਕਰੀਏ?

Published

on

ਕਿਸੇ ਵਿਅਕਤੀ ਦੀ ਸਫ਼ਲਤਾ ਵਿੱਚ ਉਸਦੀਆਂ ਡਿਗਰੀਆਂ ਅਤੇ ਗਿਆਨ ਨਾਲੋਂ ਕਿਤੇ ਵੱਧ ਉਸਦੀ Social Skill ਤੇ ਕਮਿਊਨੀਕੇਸ਼ਨ ਸਕਿੱਲ ਕੰਮ ਕਰਦੀ ਹੈ। Social Skills ਦੇ ਕੁੱਝ ਨੁਕਤੇ ਅਗਰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ ਤਾਂ ਅਸੀਂ ਇੱਕ ਸਫ਼ਲ ਵਿਅਕਤੀ ਬਣਨ ਦੇ ਨਾਲ ਨਾਲ ਆਪਣਾ ਵਿਅਕਤੀਤਵ ਵੀ ਨਿਖਾਰ ਲੈਂਦੇ ਹਾਂ। ਹਰ ਕੋਈ ਸਾਡੀ ਗੱਲ ਸੁਣਨ ਲਗਦਾ ਹੈ ਅਤੇ ਲੋਕਾਂ ਨਾਲ ਸਾਡੇ ਚੰਗੇ ਤਾਲੁਕਾਤ ਬਣਦੇ ਹਨ।

ਕਿਸੇ ਨਾਲ ਗੱਲਬਾਤ ਕਰਦਿਆਂ ਆਪਣੇ ਸ਼ਬਦਾਂ ਤੋਂ ਵੱਧ ਸਾਨੂੰ ਆਪਣੀ Body Language ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਸ ਨਾਲ Eye Contact ਬਣਾ ਕੇ ਗੱਲ ਕਰਨੀ ਚਾਹੀਦੀ ਹੈ ਪਰ ਲਗਾਤਾਰ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਨਹੀਂ ਵੇਖਣਾ ਚਾਹੀਦਾ,70% ਬੋਲਣ ਵਾਲੇ ਵੱਲ ਵੇਖਣਾ ਹੈ ਅਤੇ 30 % ਧਿਆਨ ਇੱਧਰ ਉੱਧਰ ਵੀ ਕਰਦੇ ਰਹਿਣਾ ਹੈ। ਕਈ ਵਾਰੀ ਅਸੀਂ ਲੱਤ ‘ਤੇ ਲੱਤ ਰੱਖ ਕੇ ਬੈਠਦੇ ਹਾਂ ਤਾਂ ਇਸ ਸਮੇਂ ਸਾਡਾ ਪੈਰ ਕਿਸੇ ਵੱਲ ਨਹੀਂ ਹੋਣਾ ਚਾਹੀਦਾ। ਗੱਲਬਾਤ ਕਰਦੇ ਸਮੇਂ ਖੰਘ ਜਾਂ ਉਬਾਸੀ ਆਉਂਦੀ ਹੈ ਤਾਂ ਮੂੰਹ ਅੱਗੇ ਹੱਥ ਜਾਂ ਰੁਮਾਲ ਰੱਖ ਲੈਣਾ ਚਾਹੀਦਾ ਹੈ। ਤੁਹਾਡੇ ਬੈਠਣ ਦੀ ਮੁਦਰਾ Active ਹੋਣੀ ਚਾਹੀਦੀ ਹੈ।ਗੱਲ ਕਰਦੇ ਸਮੇਂ ਲੋੜ ਅਨੁਸਾਰ ਹੱਥਾਂ ਦੀ Movement ਤੋਂ ਕੰਮ ਲੈਂਦੇ ਰਹਿਣਾ ਚਾਹੀਦਾ ਹੈ ਪਰ ਇਹ Movement ਜ਼ਿਆਦਾ ਨਹੀਂ ਹੋਣੀ ਚਾਹੀਦੀ। ਗੱਲਬਾਤ ਦੌਰਾਨ Sorry ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਇਸਦੇ ਨਾਲ ਹੀ ਸਾਨੂੰ ਚੰਗੇ ਸਰੋਤੇ ਬਣ ਕੇ ਸਾਹਮਣੇ ਵਾਲੇ ਦੀ ਗੱਲ ਸੁਣਨੀ ਚਾਹੀਦੀ ਹੈ। ਗੱਲਬਾਤ ਦੌਰਾਨ ਚਿਹਰੇ ‘ਤੇ ਮੁਸਕਰਾਹਟ ਰਹਿਣੀ ਚਾਹੀਦੀ ਹੈ ਪਰ ਗੰਭੀਰ ਗੱਲਬਾਤ ਸਮੇਂ ਚਿਹਰੇ ਉੱਪਰ ਗੰਭੀਰਤਾ ਹੋਣੀ ਚਾਹੀਦੀ ਹੈ। ਸਾਹਮਣੇ ਵਾਲੇ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਨਾ ਚਾਹੀਦਾ ਹੈ, ਗੱਲ ਨੂੰ ਵਿੱਚ ਵਿਚਾਲੇ ਟੋਕਣਾ ਨਹੀਂ ਚਾਹੀਦਾ। ਪਰ ਬੋਲਣ ਵਾਲੇ ਨੂੰ ਇਹ ਅਹਿਸਾਸ ਦਿਵਾਉਂਦੇ ਰਹਿਣਾ ਚਾਹੀਦਾ ਹੈ ਕਿ ਤੁਸੀਂ ਉਸਦੀ ਗੱਲ ਧਿਆਨ ਨਾਲ ਸੁਣ ਰਹੇ ਹੋ ਅਜਿਹਾ ਕਰਨ ਲਈ ਹੁੰਗਾਰਾ ਭਰਨ ਦੇ ਨਾਲ ਨਾਲ ਇਸ ਤਰ੍ਹਾਂ ਦੇ ਸ਼ਬਦ ‘ਅੱਛਾ ਤੇ ਫਿਰ ਕੀ ਹੋਇਆ’, ‘ਓਹੋ ‘ ਚੱਲ ਰਹੀ ਗੱਲਬਾਤ ਦੇ ਹਿਸਾਬ ਨਾਲ ਵਿੱਚ ਵਿੱਚ ਦੀ ਇਸ ਤਰ੍ਹਾਂ ਬੋਲਣ ਦੇ ਨਾਲ ਆਪਣੇ Expression ਵੀ ਲੋੜ ਮੁਤਾਬਕ ਦਿੰਦੇ ਰਹਿਣਾ ਚਾਹੀਦਾ ਹੈ।

ਜਦੋਂ ਤੁਸੀਂ ਬੋਲਦੇ ਹੋ ਤੁਹਾਡੀ ਗੱਲਬਾਤ ਵਿੱਚ ਸਪੱਸ਼ਟਤਾ ਹੋਣੀ ਚਾਹੀਦੀ ਹੈ ਅਤੇ ਛੋਟੇ ਵਾਕਾਂ ਵਿੱਚ ਬਹੁਤਾ ਕੁੱਝ ਕਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੰਬੀਆਂ ਕਹਾਣੀਆਂ ਸੁਣਾਉਣ ਨਾਲ ਸਾਹਮਣੇ ਵਾਲਾ ਬੋਰ ਹੋਣ ਲੱਗਦਾ ਹੈ। ਮੈਂ ਦੀ ਵਰਤੋਂ ਘੱਟ ਤੇ ਤੁਸੀਂ ਦਾ ਇਸਤੇਮਾਲ ਵੱਧ ਹੋਣਾ ਚਾਹੀਦਾ ਹੈ। ਕਈ ਵਾਰੀ ਗੱਲਬਾਤ ਕਰਦੇ ਹੋਏ ਅਸੀਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਦੇ ਹਾਂ ਤੇ ਸਾਹਮਣੇ ਵਾਲੇ ਨੂੰ ਆਪਣੀਆਂ ਕਹਾਣੀਆਂ ਸੁਣਾ ਸੁਣਾ ਕੇ ਪਕਾਉਣ ਲੱਗ ਜਾਂਦੇ ਹਾਂ। ਜਿਸ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਉਸਦੀ ਪ੍ਰਸੰਸਾ ਲਈ ਕੁੱਝ ਕਹਿਣ ਨਾਲ ਸਾਹਮਣੇ ਵਾਲਾ ਤੁਹਾਡੀ ਗੱਲਬਾਤ ਵਿੱਚ ਜ਼ਿਆਦਾ ਦਿਲਚਸਪੀ ਲੈਣ ਲੱਗਦਾ ਹੈ।

ਗੱਲਬਾਤ ਕਰਦੇ ਸਮੇਂ Ampathy,Self Confidence ਅਤੇ Clarity ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਡੇ ਅੰਦਰ ਸਾਹਮਣੇ ਵਾਲੇ ਲਈ ਸਹਾਨੁਭੂਤੀ ਹੋਣੀ ਚਾਹੀਦੀ ਹੈ ਅਤੇ ਆਪਣੇ ਅੰਦਰ ਆਤਮਵਿਸ਼ਵਾਸ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਡੇ ਸ਼ਬਦਾਂ ਦੀ ਸਪੱਸ਼ਟਤਾ ਦੇ ਨਾਲ ਨਾਲ ਤੁਹਾਡਾ ਉਚਾਰਣ ਸਹੀ ਹੋਣਾ ਚਾਹੀਦਾ ਹੈ। ਕਈ ਵਾਰੀ ਲੋਕ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਦਿਖਾਉਣ ਲਈ ਪੰਜਾਬੀ ਬੋਲਦੇ ਬੋਲਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਬੋਲਣ ਦੀ ਕੋਸ਼ਿਸ ਕਰਦੇ ਹਾਂ ਲੇਕਿਨ ਜਦੋਂ ਅਸੀਂ ਇੰਗਲਿਸ਼ ਦੇ ਸ਼ਬਦਾਂ ਦਾ ਗ਼ਲਤ ਉਚਾਰਣ ਕਰਦੇ ਹਾਂ ਤਾਂ ਸਾਡਾ ਪ੍ਰਭਾਵ ਨਕਾਰਾਤਮਕ ਪੈਣਾ ਸ਼ੁਰੂ ਹੋ ਜਾਂਦਾ ਹੈ। ਅਗਰ ਤੁਹਾਡੀ ਇੰਗਲਿਸ਼ ਬਹੁਤੀ ਵਧੀਆ ਨਹੀਂ ਹੈ ਤਾਂ ਪੰਜਾਬੀ ਭਾਸ਼ਾ ਵਿੱਚ ਹੀ ਪ੍ਰਭਾਵਸ਼ਾਲੀ ਗੱਲਬਾਤ ਕਰੋ। ਗੱਲਬਾਤ ਕਰਦੇ ਸਮੇਂ ਨੈਗੇਟਿਵ ਬੋਲਣ ਤੋਂ ਪਰਹੇਜ਼ ਕਰੋ ਜਿਵੇਂ ਇਹ ਕਦੇ ਨਾ ਕਹੋ ਕਿ ਨਹੀਂ ਨਹੀਂ ਇਹ ਤੁਹਾਡੇ ਵੱਸਦੀ ਗੱਲ ਨਹੀਂ ਹੈ ਬਲਕਿ ਇਸਦੀ ਥਾਂ ਕਹੋ ਕਿ ਕੋਸ਼ਿਸ ਕਰਨ ਨਾਲ ਸਫ਼ਲਤਾ ਮਿਲਦੀ ਹੀ ਹੈ। ਇਹ ਨੁਕਤੇ Formal ਗੱਲਬਾਤ ਸਮੇਂ ਤਾਂ ਪ੍ਰਭਾਵੀ ਹੁੰਦੇ ਹੀ ਹਨ ਲੇਕਿਨ ਅਗਰ ਅਸੀਂ Informal ਗੱਲਬਾਤ ਦੌਰਾਨ ਤੇ ਆਪਣੇ ਸੱਜਣਾਂ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਸਾਡੇ ਰਿਸ਼ਤੇ ਵਧੀਆ ਬਣੇ ਰਹਿੰਦੇ ਹਨ ਤੇ ਅਸੀਂ ਸਭ ਦੇ ਚਹੇਤੇ ਬਣ ਜਾਂਦੇ ਹਾਂ।

ਕੁਲਵੰਤ ਸਿੰਘ ਗੱਗੜਪੁਰੀ