Punjab
ਪਤੀ ਪਤਨੀ ਨੇ ਫਾਹਾ ਲਾ ਕੀਤੀ ਆਤਮ-ਹੱਤਿਆ
ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਛਿਛਰੇਵਾਲ ਚ ਪਤੀ ਪਤਨੀ ਵੱਲੋਂ ਫਾਹ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਤਲਾਹ ਮਿਲਦੇ ਹੀ ਮੌਕੇ ਤੇ ਪੁਹੰਚੀ ਪੁਲਿਸ ਟੀਮ ਵਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ
ਪੁਲਿਸ ਅਧਿਕਾਰੀ ਪ੍ਰਭਜੋਤ ਸਿੰਘ ਆਏ ਪਿੰਡ ਵਾਸੀਆਂ ਕੋਲੋ ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਪਤੀ ਰਾਜੂ ਮਸੀਹ ਉਮਰ 32 ਸਾਲ ਅਤੇ ਪਤਨੀ ਸ਼ਬਨਮ ਉਮਰ 30 ਸਾਲ ਨੇ ਆਪਸੀ ਘਰੇਲੂ ਕਲੇਸ਼ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਦੋਵੇ ਘਰ ਵਿੱਚ ਇੱਕਲੇ ਹੀ ਰਹਿੰਦੇ ਸੀ ਅਤੇ ਇਹ ਰਾਜੂ ਮਸੀਹ ਦਾ ਇਹ ਦੂਸਰਾ ਵਿਆਹ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜੂ ਮਸੀਹ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਸੀ ।
ਰਾਜੂ ਮਸੀਹ ਅਤੇ ਸ਼ਬਨਮ ਦੀ ਕੋਈ ਔਲਾਦ ਨਹੀਂ ਸੀ ,ਦੱਸਿਆ ਜਾ ਰਿਹਾ ਹੈ ਕੇ ਪਹਿਲਾਂ ਪਤਨੀ ਸ਼ਬਨਮ ਨੇ ਉਸ ਵੇਲੇ ਫਾਹਾ ਲੈਕੇ ਖ਼ੁਦਕੁਸ਼ੀ ਕੀਤੀ ਜਦੋ ਉਸਦਾ ਪਤੀ ਰਾਜੂ ਮਸੀਹ ਘਰ ਵਿਚ ਨਹੀਂ ਸੀ ਜਦੋਂ ਰਾਜੂ ਮਸੀਹ ਨੇ ਘਰ ਆਕੇ ਦੇਖਿਆ ਕਿ ਉਸਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ ਤਾਂ ਉਸਨੇ ਪਤਨੀ ਦੀ ਲਾਸ਼ ਉਤਾਰ ਕੇ ਘਰ ਦੇ ਬਾਹਰ ਜਾ ਕੇ ਖੁਦ ਵੀ ਖੁਦਕੁਸ਼ੀ ਕਰ ਲਈ,ਇਲਾਕੇ ਵਿੱਚ ਇਸ ਘਟਨਾ ਨੂੰ ਲੈਕੇ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ