Connect with us

Jalandhar

BREAKING: ਜਲੰਧਰ ‘ਚ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ, ਜਾਣੋ ਮਾਮਲਾ

Published

on

30 ਅਕਤੂਬਰ 2023: ਜਲੰਧਰ ਦੇ ਗਦਾਈਪੁਰ ‘ਚ ਪਤੀ-ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਕਰੀਬ 3 ਦਿਨ ਪੁਰਾਣੀਆਂ ਜਾਪਦੀਆਂ ਹਨ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਕਰ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਪ੍ਰੇਮ ਪੁੱਤਰ ਭੀਮ ਬਹਾਦੁਰ ਵਾਸੀ ਨੇਪਾਲ ਅਤੇ ਉਸ ਦੀ ਪਤਨੀ ਭਾਵਨਾ ਵਜੋਂ ਹੋਈ ਹੈ। ਦੋਵੇਂ ਗਦਈਪੁਰ ‘ਚ ਕਿਰਾਏ ‘ਤੇ ਕਮਰਾ ਲੈ ਕੇ ਰਹਿ ਰਹੇ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ ਸਾਹਮਣੇ ਆਈ।