Ludhiana
Ludhiana: ਬੀ.ਡੀ.ਪੀ.ਓ ਦੇ ਪਤੀ ਨੂੰ ਵੀ ਹੋਇਆ ਕੋਰੋਨਾ

ਲੁਧਿਆਣਾ, 25 ਅਪ੍ਰੈਲ : ਕੋਰੋਨਾ ਮਹਾਂਮਾਰੀ ਨੇ ਪੰਜਾਬ ਚ ਪੂਰੀ ਤਰ੍ਹਾ ਕੋਹਰਾਮ ਮਚਾਇਆ ਹੋਇਆ ਹੈ। ਪੰਜਾਬ ਦੇ ਲੁਧਿਆਣਾ ‘ਚ ਸ਼ਨੀਵਾਰ ਨੂੰ ਪਹਿਲਾਂ ਤੋਂ ਪਾਜ਼ਿਟਿਵ ਬੀ.ਡੀ.ਪੀ.ਓ ਦੋਰਾਹਾ ਦੇ ਪਤੀ ਦਾ ਵੀ ਕੋਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਉਚ ਅਧਿਕਾਰੀ ਕੇ.ਬੀ.ਐੱਸ ਸਿੱਧੂ ਵਲੋਂ ਦਿੱਤੀ ਗਈ । ਦਸਣਯੋਗ ਹੈ ਕਿ ਬੀ.ਡੀ.ਪੀ.ਓ ਦਾ ਪਤੀ ਫੂਡ ਅਤੇ ਸਪਲਾਈ ਵਿਭਾਗ ‘ਚ ਤਾਇਨਾਤ ਹੈ। ਬੀ.ਡੀ.ਪੀ.ਓ ਦੇ ਪਰਿਵਾਰ ਦੇ 3 ਮੈਂਬਰਾਂ ਪਾਜ਼ੇਟਿਵ ਹੋ ਗਏ ਹਨ। ਸਭ ਤੋਂ ਪਹਿਲਾਂ ਜ਼ਿਲਾ ਡੀ.ਐਮ.ਓ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਬੀ.ਡੀ.ਪੀ.ਓ ਬੇਟੀ ‘ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ। ਹਾਲਾਂਕਿ ਬੀ.ਡੀ.ਪੀ.ਓ. ਦੇ ਬੇਟੇ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਕੇਸ ਤੋਂ ਬਾਅਦ ਜ਼ਿਲਾ ਲੁਧਿਆਣਾ ‘ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 18 ਹੋ ਗਈ ਹੈ।