Punjab
IAS ਅਧਿਕਾਰੀ ਗੌਤਮ ਜੈਨ ਨਾਲ ਵਾਪਰਿਆ ਹਾਦਸਾ
ACCIDENT: ਜਲੰਧਰ ਨਗਰ ਨਿਗਮ ਕਮਿਸ਼ਨਰ ਅਤੇ ਆਈਏਐਸ ਅਧਿਕਾਰੀ ਗੌਤਮ ਜੈਨ ਨਾਲ ਸੜਕ ਹਾਦਸਾ ਵਾਪਰ ਗਿਆ ਹੈ|
ਜ਼ਿਕਰਯੋਗ ਹੈ ਕਿ ਗੌਤਮ ਜੈਨ ਅੱਜ ਯਾਨੀ 23 ਅਪ੍ਰੈਲ ਨੂੰ ਸਵੇਰੇ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋਏ ਸਨ ਕਿਉਂਕਿ ਉਨ੍ਹਾਂ ਨੇ ਹਾਈ ਕੋਰਟ ਜਾਣਾ ਸੀ। ਰਸਤੇ ਵਿੱਚ ਬਲਾਚੌਰ ਤੋਂ ਥੋੜ੍ਹਾ ਅੱਗੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ।
ਘਟਨਾ ਦੇ ਸਮੇਂ ਕਮਿਸ਼ਨਰ ਦੇ ਨਾਲ ਉਨ੍ਹਾਂ ਦਾ ਡਰਾਈਵਰ ਅਤੇ ਇੱਕ ਗੰਨਮੈਨ ਵੀ ਮੌਜੂਦ ਸੀ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਪਹਿਲਾਂ ਕਮਿਸ਼ਨਰ ਦੀ ਕਾਰ ਇੱਕ ਹੋਰ ਕਾਰ ਨਾਲ ਟਕਰਾ ਗਈ ਅਤੇ ਬਾਅਦ ਵਿੱਚ ਡਿਵਾਈਡਰ ਵਿੱਚ ਜਾ ਟਕਰਾਈ।