Connect with us

Punjab

5 ਖਤਰਨਾਕ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

Published

on

ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਡੇਰਾਬੱਸੀ ‘ਚ ਚੋਰੀ ਦੀ ਬਾਈਕ ‘ਤੇ ਘੁੰਮ ਰਹੇ ਦੋ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਵਾਸੀ ਅੰਬਾਲਾ ਵਜੋਂ ਹੋਈ ਹੈ। ਦੋਵਾਂ ਨੇ ਡੇਰਾਬੱਸੀ ਬੱਸ ਸਟੈਂਡ ‘ਤੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਮਿਲਣਾ ਸੀ, ਜਿਨ੍ਹਾਂ ਦੀ ਪਛਾਣ ਡੇਰਾਬੱਸੀ ਦੇ ਰਹਿਣ ਵਾਲੇ ਕਾਰਤਿਕ, ਪੰਚਕੂਲਾ ਦੇ ਹਰਮਨਦੀਪ ਅਤੇ ਰਾਜਸਥਾਨ ਦੇ ਚੁਰੂ ਦੇ ਜੈਦੀਪ ਵਜੋਂ ਹੋਈ ਹੈ। ਸਾਰੇ ਮੁਲਜ਼ਮਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੀ 4 ਪਿਸਤੌਲ 1 ਰਾਈਫ਼ਲ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੈਦੀਪ ਲੰਬੇ ਸਮੇਂ ਤੋਂ ਭਿਵਾਨੀ ਜੇਲ੍ਹ ਵਿੱਚ ਬੰਦ ਗੈਂਗਸਟਰ ਮਿੰਟੂ ਮੋਦਾਸੀਆ ਦੇ ਸੰਪਰਕ ਵਿੱਚ ਸੀ। ਮੋਦਾਸੀਆ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ ਅਤੇ ਇਸ ਘਟਨਾ ਨੂੰ ਮਿੰਟੂ ਦੇ ਇਸ਼ਾਰੇ ‘ਤੇ ਹੀ ਅੰਜਾਮ ਦਿੱਤਾ ਜਾਣਾ ਸੀ। ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਡੇਰਾਬਸੀ ਅਤੇ ਮੁਹਾਲੀ ਵਿੱਚ ਵਾਰਦਾਤਾਂ ਨੂੰ ਕਿੱਥੇ ਅੰਜਾਮ ਦੇਣਾ ਸੀ।