Connect with us

National

ICC ਵੱਲੋਂ ਮਹਿੰਦਰ ਸਿੰਘ ਧੋਨੀ ਨੂੰ ਵੱਡਾ ਸਨਮਾਨ, ਹਾਲ ਆਫ਼ ਫੇਮ ‘ਚ ਕੀਤਾ ਸ਼ਾਮਲ

Published

on

ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੱਕਾਰੀ ਆਈ.ਸੀ.ਸੀ (ICC) ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਬਕਾ ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਇਸ ਵਿਸ਼ੇਸ਼ ਸੂਚੀ ਵਿੱਚ ਸ਼ਾਮਲ 7 ਦਿੱਗਜਾਂ ਵਿੱਚੋਂ ਇੱਕ ਹੈ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਸੋਮਵਾਰ, 9 ਜੂਨ ਨੂੰ ਲੰਡਨ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਐਲਾਨ ਕੀਤਾ ICC ਉਨ੍ਹਾ ਖਿਡਾਰੀਆਂ ਨੂੰ HALL OF FAME ਸਨਮਾਨ ਵਿੱਚ ਸ਼ਾਮਲ ਕਰਦੀ ਹੈ ਜਿਨ੍ਹਾ ਖਿਡਾਰੀਆਂ ਨੇਂ ਅਪਣੇ ਖੇਡ ਜੀਵਨ ਦੌਰਾਨ ਖਾਸ ਉਪਲਬਧੀਆਂ ਨੂੰ ਹਾਸਲ ਕੀਤਾ ਹੈ।

HALL OF FAME ਲਈ ਨਾਮ ਐਲਾਨਣ ਤੋ ਬਾਆਦ ਮਹਿੰਦਰ ਧੋਨੀ ਨੇ ਕਿਹਾ ਕਿ ICC, HALL OF FAME ਵਿੱਚ ਸ਼ਾਮਿਲ ਕੀਤਾ ਜਾਣਾ ਮੇਰੇ ਲਈ ਇੱਕ ਬਹੁਤ ਵੱਡਾ ਸਨਮਾਨ ਏ…, ਜੋ ਦੁਨੀਆਂ ਭਰ ਦੇ ਅਲੱਗ-ਅਲੱਗ ਦੌਰ ਦੇ ਖਿਡਾਰੀਆਂ ਦੇ ਯੋਗਦਾਨ ਨੂੰ ਮਾਨਤਾ ਦਿੰਦੀ ਹੈ। ਅਜਿਹੇ ਮਹਾਨ ਖਿਡਾਰੀਆਂ ਦੇ ਨਾਮ ਦੇਖਣਾ ਇੱਕ ਸ਼ਾਨਦਾਰ ਤਜ਼ੁਰਬਾ ਹੈ, ਇਹ ਉਹ ਪਲ ਹੈ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।

ਇੱਥੇ ਦੱਸ ਦੇਈਏ ਕਿ ਮਹਿੰਦਰ ਧੋਨੀ ਨੇ ਭਾਰਤੀ ਕਿ੍ਕਟ ਟੀਮ ਵਿੱਚ 350 ODI, 98 T20 ਅਤੇ 90 ਟੈਸਟ ਮੈਚ ਖੇਡੇ। ਧੋਨੀ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ 2007 ਵਿੱਚ ICC T20, 2011 ਵਿੱਚ ਵਰਲਡ ਕੱਪ ਅਤੇ 2013 ਵਿੱਚ ਚੈਮਪੀਅਨ ਟਰਾਫੀ ਦਾ ਖਿਤਾਬ ਜਿੱਤਿਆ।

ICC ਨੇ ਸੋਮਵਾਰ ਨੂੰ ਕਿ੍ਕਟ ਜਗਤ ਦੇ 7 ਖਿਡਾਰੀਆਂ ਨੂੰ HALL OF FAME ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ 5 ਪੁਰਸ਼ ਅਤੇ 2 ਮਹਿਲਾ ਖਿਡਾਰੀ ਸ਼ਾਮਲ ਹਨ।

Created BY:Arpita