Business
ਮੁਲਾਜ਼ਮਾਂ ਦੇ IDFC ਬੈਂਕ ਸਾਰੇ ਕਰਜ਼ੇ ਕਰ ਰਿਹਾ ਹੈ ਮਾਫ਼, ਜਾਣੋ ਕਿਉਂ

IDFC First Bank ਨੇ ਕੋਰੋਨਾ ਮਹਾਂਮਾਰੀ ‘ਚ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬੈਂਕ ਮਰਹੂਮ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 4 ਗੁਣਾ CTC ਆਫਰ ਕਰੇਗਾ। ਨਾਲ ਹੀ ਦੋ ਸਾਲ ਤਕ ਤਨਖ਼ਾਹ ਵੀ ਦੇਵੇਗਾ। ਇਹੀ ਨਹੀਂ ਬੈਂਕ ਇਨ੍ਹਾਂ ਦੇ ਕਰਜ਼ ਵੀ ਮਾਫ਼ ਕਰੇਗਾ ਤਾਂ ਜੋ ਪਰਿਵਾਰ ‘ਤੇ ਕਿਸੇ ਤਰ੍ਹਾਂ ਦਾ ਆਰਥਿਕ ਬੋਝ ਨਾ ਪਵੇ। ਬੈਂਕ ਦੇ MD ਤੇ CEO ਵੀ ਵੈਦਿਆਨਾਥਨ ਨੇ ਕਿਹਾ ਕਿ ਬੈਂਕ ਮੁਲਾਜ਼ਮ ਜ਼ਿਆਦਾਤਰ ਯੁਵਾ ਹਨ। ਕੋਰੋਨਾ ਮਹਾਂਮਾਰੀ ‘ਚ ਹਾਦਸੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਧੱਕਾ ਲੱਗਾ ਹੈ। ਇਸ ਲਈ ਅਸੀਂ ਅਜਿਹਾ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਸ ਵਿਚ ਸਭ ਨੂੰ ਕਵਰ ਮਿਲੇ। ਅਸੀਂ Annual CTC ਨੂੰ ਚਾਰ ਗੁਣਾ ਵਧਾ ਕੇ ਦੇ ਰਹੇ ਹਨ। ਤਨਖ਼ਾਹ ਵੀ ਦੋ ਸਾਲ ਤਕ ਦਿਆਂਗੇ। ਇਸ ਨਾਲ ਪਰਿਵਾਰ ਆਪਣੀ ਰੋਜ਼ੀ-ਰੋਟੀ ਚਲਾਉਣਗੇ। ਵੈਦਿਆਨਾਥ ਨੇ ਕਿਹਾ ਕਿ ਜੇਕਰ ਕਿਸੇ ਮੁਲਾਜ਼ਮ ਨੇ personal loan, car loan, two-wheeler loan ਜਾਂ education loan ਲੈ ਰੱਖਿਆ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਜਾਵੇਗਾ। ਇਹੀ ਨਹੀਂ 25 ਲੱਖ ਰੁਪਏ ਤਕ ਦਾ Housing Loan ਵੀ ਮਾਫ ਕੀਤਾ ਜਾਵੇਗਾ। ਮਸਲਨ ਜੇਕਰ ਕਿਸੇ ਨੇ 30 ਲੱਖ ਰੁਪਏ ਤਕ Loan ਲਿਆ ਹੈ ਤਾਂ ਬੈਂਕ 25 ਲੱਖ ਰੁਪਿਆ ਮਾਫ ਕਰ ਦੇਵੇਗਾ। ਬਾਕੀ Loan ਪਰਿਵਾਰ ਵਾਲੇ ਬੈਂਕ ਵੱਲੋਂ ਦਿੱਤੀ ਜਾਣ ਵਾਲੀ ਤਨਖ਼ਾਹ ‘ਚੋਂ ਚੁਕਾ ਸਕਣਗੇ।
ਇਸ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼ ਨੇ ਐਲਾਨ ਕੀਤਾ ਸੀ ਕਿ ਕੋਰੋਨਾ ਨਾਲ ਉਨ੍ਹਾਂ ਦੇ ਜਿਸ ਮੁਲਾਜ਼ਮ ਦੀ ਮੌਤ ਹੋਵੇਗੀ, ਕੰਪਨੀ ਉਸ ਦੇ ਪਰਿਵਾਰ ਨੂੰ 5 ਸਾਲ ਤਕ ਹਰ ਮਹੀਨੇ ਪੂਰੀ ਤਨਖ਼ਾਹ ਦੇਵੇਗੀ। ਤਨਖ਼ਾਹ ਦੀ ਇਹ ਰਕਮ ਮ੍ਰਿਤ ਮੁਲਾਜ਼ਮ ਨੂੰ ਮਿਲਣ ਵਾਲੀ ਆਖਰੀ ਤਨਖ਼ਾਹ ਦੇ ਆਧਾਰ ‘ਤੇ ਆਧਾਰਤ ਹੋਵੇਗੀ। ਇਸ ਤੋਂ ਪਹਿਲਾਂ ਟਾਟਾ ਸਟੀਲ ਤੇ ਟਾਟਾ ਮੋਟਰਸ ਆਪਣੇ ਮੁਲਾਜ਼ਮਾਂ ਲਈ ਅਜਿਹਾ ਐਲਾਨ ਕਰ ਚੁੱਕੀ ਹੈ। ਟਾਟਾ ਮੋਟਰਸ ਪ੍ਰਬੰਧਨ ਨੇ ਕਿਹਾ ਕਿ ਕੋਰੋਨਾ ਦੀ ਵਜ੍ਹਾ ਨਾਲ ਮੌਤ ਤੋਂ ਬਾਅਦ ਕੰਪਨੀ ਮ੍ਰਿਤ ਮੁਲਾਜ਼ਮ ਦੇ ਪਰਿਵਾਰ ਨੂੰ ਹਰ ਮਹੀਨੇ ਮੁੱਢਲੀ ਤਨਖ਼ਾਹ ਦੀ ਅੱਧੀ ਰਕਮ ਦਿੰਦੀ ਰਹੇਗੀ। ਇਸ ਤੋਂ ਇਲਾਵਾ ਮਰਹੂਮ ਦੇ ਪਰਿਵਾਰ ਨੂੰ 60 ਲੱਖ ਰੁਪਏ ਤਕ ਤੁਰੰਤ ਤੇ ਇਕਮੁਸ਼ਤ ਰਕਮ ਦਿੱਤੀ ਜਾਵੇਗੀ। ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਇਹ ਰਕਮ ਉਦੋਂ ਤਕ ਮਿਲਦੀ ਰਹੇਗੀ ਜਦੋਂ ਤਕ ਮਰਹੂਮ ਦੀ ਸਰਵਿਸ ਦੀ ਮਿਆਦ ਰਹੇਗੀ।