Politics
ਜੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਝ ਹੋਇਆ ਤਾਂ ਕੈਪਟਨ ਹੋਵੇਗਾ ਉਸਦਾ ਦਾ ਜਿੰਮੇਵਾਰ:ਬਾਜਵਾ
ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਵਿਚਕਾਰ ਸ਼ੁਰੂ ਹੋਈ ਜੰਗ

ਜੇ ਮੈਨੂੰ ਕੁਝ ਹੋਇਆ ਤਾਂ ਕੈਪਟਨ ਤੇ ਡੀਜੀਪੀ ਹੋਣਗੇ ਮੇਰੀ ਮੌਤ ਦੇ ਜਿੰਮੇਵਾਰ
ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਵਿਚਕਾਰ ਸ਼ੁਰੂ ਹੋਈ ਜੰਗ
ਚਿੱਠੀਆਂ ਰਾਹੀਂ ਕਰ ਰਹੇ ਨੇ ਇੱਕ ਦੂਜੇ ਤੇ ਸ਼ਬਦੀ ਹਮਲੇ
11 ਅਗਸਤ : ਇਸ ਸਮੇਂ ਪੰਜਾਬ ਦੀ ਸਿਆਸਤ ਨੇ ਇੱਕ ਨਵਾਂ ਮੋੜ ਲੈ ਲਿਆ ਹੈ,ਪੰਜਾਬ ਕਾਂਗਰਸ ਦੇ ਲੀਡਰਾਂ ਇੱਕ ਦੂਜੇ ਨਾਲ ਹੁਣ ਸ਼ਰੀਕੇਬਾਜ਼ੀ ਕਰ ਰਹੇ ਨਜ਼ਰ ਆ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਕੈਪਟਨ ਸਾਹਿਬ ਨਾਲੋਂ ਇੰਝ ਵੱਖ ਹੋ ਗਿਆ ਜਿਵੇਂ ਦੁੱਧ ਚੋਂ ਮੱਖਣ ,ਪਾਰਟੀ ਦੀਆਂ ਤੰਦਾਂ ਟੁੱਟ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਬਾਜਵਾ ਦੀ ਪੰਜਾਬ ਪੁਲਿਸ ਵਾਲੀ ਸੁਰੱਖਿਆ ਹਟਾਉਣ ਦੇ ਬਾਅਦ ,ਪ੍ਰਤਾਪ ਬਾਜਵਾ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਚੰਡੀਗੜ੍ਹ ਡੀਜੀਪੀ ਸੰਜੇ ਬੈਣੀਵਾਲ ਨੂੰ ਇੱਕ ਚਿੱਠੀ ਲਿਖੀ ਕਿ “ਜੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਝ ਹੋਇਆ ,ਉਸਦੇ ਜਿੰਮੇਵਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਹੋਣਗੇ।
ਇਸ ਚਿੱਠੀ ਦੀ ਜਵਾਬੀ ਕਾਰਵਾਈ ਕੈਪਟਨ ਸਾਹਿਬ ਵੱਲੋਂ ਕੀਤੀ ਗਈ ਅਤੇ ਸ਼ਬਦਾਂ ਨਾਲ ਬਾਜਵਾ ਤੇ ਹਮਲਾ ਕਰਦੇ ਹੋਏ ਕਿਹਾ ਕਿ “ਜੇ ਉਸਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੈ ਜਾਂ ਕੋਈ ਦਿੱਕਤ ਹੈ ਤਾਂ ਉਹ ਸਿੱਧਾ ਮੇਰੇ ਨਾਲ ਸਾਹਮਣੇ ਆ ਕੇ ਗੱਲ ਕਰੇ ਜਾ ਪਾਰਟੀ ਹਾਈ ਕਮਾਂਡ ਨਾਲ ਗੱਲ ਕਰੇ ਅਤੇ ਮੇਰੇ ਡੀਜੀਪੀ ਨਾਲ ਗੱਲ ਕਰਨ ਦਾ ਕੋਈ ਮਤਲਬ ਨਹੀਂ। ਇਸ ਵਾਰਤਾਲਾਪ ਤੋਂ ਤੁਸੀਂ ਜਾਣਗੇ ਹੋਵੋਂਗੇ ਕਿ ਹੁਣ ਬਾਜਵਾ ਅਤੇ ਕੈਪਟਨ ਦੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।
Continue Reading