Punjab
ਮੂਸੇਵਾਲਾ ਕਤਲ ਕੇਸ ਦੀ ਅੱਜ ਅਹਿਮ ਸੁਣਵਾਈ, ਮਾਂ ਚਰਨ ਕੌਰ ਨੇ ਪੋਸਟ ਕਰਕੇ ਪੁੱਛਿਆ ਇਹ ਪ੍ਰਸ਼ਨ…
ਮਾਨਸਾ 28 june 2023: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਜ ਮਾਨਸਾ ਦੇ ਸੀ.ਜੀ.ਐਮ. ਅਦਾਲਤ ‘ਚ ਅਹਿਮ ਸੁਣਵਾਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਅੱਜ ਅਦਾਲਤ ਨੇ ਇਸ ਕਤਲ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਇਸ ਦੌਰਾਨ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਪੁੱਛਿਆ ਹੈ ਕਿ ਕੀ ਸਾਰੇ ਮੁਲਜ਼ਮ 28ਵੀਂ ਪੇਸ਼ੀ ‘ਤੇ ਅਦਾਲਤ ‘ਚ ਪੇਸ਼ ਹੋ ਸਕਣਗੇ?
ਦੱਸ ਦੇਈਏ ਕਿ 29 ਮਈ 2022 ਨੂੰ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ 27 ਸੁਣਵਾਈਆਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਦੋਸ਼ੀਆਂ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ, ਜਿਸ ਲਈ ਅੱਜ ਸੁਣਵਾਈ ਹੋਵੇਗੀ।