News
ਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਲਈ ਜ਼ਰੂਰੀ ਖ਼ਬਰ !

AUSTRALIA : ਆਸਟ੍ਰੇਲੀਆ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟਸ ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਆਦਾਤਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਤੇ ਉੱਤਰਾਖੰਡ ਦੇ ਵਿਦਿਆਰਥੀ ਪ੍ਰਭਾਵਤ ਹੋਣਗੇ। ਅਜਿਹਾ ਫ਼ੈਸਲਾ ਉਨ੍ਹਾਂ ਨੇ ਤਾਂ ਲਿਆ ਹੈ ਕਿ ਅਧਿਕਾਰੀਆਂ ਨੇ ਕਿਹਾ ਕਿ ਨਕਲੀ ਸਟੂਡੈਂਟ ਅਰਜ਼ੀਆਂ ‘ਚ ਵਾਧਾ ਹੋਇਆ ਹੈ।
ਇਨ੍ਹਾਂ ਯੂਨੀਵਰਸਿਟੀਆਂ ’ਚ ਸੱਭ ਤੋਂ ਵੱਧ ਜਾਅਲੀ ਅਰਜ਼ੀਆਂ ਆਈਆਂ ਸਨ। ਹੁਣ ਇਨ੍ਹਾਂ ਯੂਨੀਵਰਸਿਟੀਆਂ ਨੇ ਜਾਂ ਤਾਂ 6 ਸੂਬਿਆਂ ਤੋਂ ਆਉਣ ਵਾਲੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿਤਾ ਹੈ ਜਾਂ ਫਿਰ ਉਨ੍ਹਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੰਤਰਰਾਸ਼ਟਰੀ ਸਿਖਿਆ ਪ੍ਰਣਾਲੀ ਖ਼ਤਰੇ ’ਚ ਹੈ।