Punjab
ਰਿਟਰੀਟ ਸੈਰੇਮਨੀ ਦੇਖਣ ਵਾਲਿਆਂ ਲਈ ਆਈ ਅਹਿਮ ਖਬਰ, ਜਾਣੋ ਵੇਰਵਾ
ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲੀਸ ਨੇ ਰੀਟਰੀਟ ਸਮਾਰੋਹ ਦੇਖ ਕੇ ਸ਼ਹਿਰ ਪਰਤਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਯੋਜਨਾ ਰੂਟ ਤਿਆਰ ਕੀਤੀ ਹੈ। ਇਸ ਸਬੰਧੀ ਏ.ਡੀ.ਸੀ.ਪੀ ਟਰੈਫਿਕ ਪੁਲੀਸ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਹਰ ਰੋਜ਼ ਕਰੀਬ 2.5-3 ਲੱਖ ਸੈਲਾਨੀ ਗੁਰੂ ਨਗਰੀ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ 30,000 ਦੇ ਕਰੀਬ ਸੈਲਾਨੀ ਭਾਰਤ-ਪਾਕਿ ਅਟਾਰੀ ਸਰਹੱਦ ’ਤੇ ਸ਼ਾਮ ਦੇ ਰਿਟਰੀਟ ਸਮਾਰੋਹ ਨੂੰ ਦੇਖਣ ਲਈ ਆਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਵਾਹਨ ਜਾਂ ਆਟੋ-ਟੈਕਸੀ ਦੀ ਵਰਤੋਂ ਕਰਨੀ ਪੈਂਦੀ ਹੈ।
ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਰੀਟਰੀਟ ਸਮਾਰੋਹ ਦੇਖ ਕੇ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੰਡੀਆ ਗੇਟ ਤੋਂ ਹੋ ਕੇ ਛੇਹਰਟਾ, ਖੰਡਵਾਲਾ ਵਾਲੀ ਜੀ.ਟੀ ਰੋਡ ਤੋਂ ਹੋ ਕੇ ਪੁਤਲੀਘਰ ਚੌਕ ਦੇ ਰਸਤੇ ਆਉਣਾ ਪੈਂਦਾ ਹੈ। ਇਸ ਕਾਰਨ ਪੁਤਲੀਘਰ ਚੌਕ ਅਤੇ ਜੀ.ਟੀ. ਰੋਡ ‘ਤੇ ਟ੍ਰੈਫਿਕ ਦਾ ਕਾਫੀ ਬੋਝ ਰਹਿੰਦਾ ਹੈ ਅਤੇ ਸ਼ਾਮ ਦੇ ਸਮੇਂ ਪੁਤਲੀਘਰ ਚੌਂਕ ਰੋਡ ‘ਤੇ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਤਾਂ ਪਹਿਲਾਂ ਹੀ ਭਾਰੀ ਭੀੜ ਰਹਿੰਦੀ ਹੈ, ਇਸ ਤੋਂ ਇਲਾਵਾ ਦਫਤਰ ਤੋਂ ਆਪਣੇ ਘਰਾਂ ਨੂੰ ਆਉਣ ਵਾਲੇ ਕਰਮਚਾਰੀਆਂ ਤੋਂ ਇਲਾਵਾ ਪੁਤਲੀਘਰ ਚੌਕ ‘ਚ ਭਾਰੀ ਟ੍ਰੈਫਿਕ ਹੁੰਦੀ ਸੀ |