Connect with us

Punjab

ਬਟਾਲਾ ਵਿਖੇ ਕਿਸਾਨਾਂ ਨੇ ਫਤਿਹਜੰਗ ਸਿੰਘ ਬਾਜਵਾ ਦਾ ਪੁਤਲਾ ਫੂਕ ਕੀਤੀ ਜੰਮਕੇ ਨਾਅਰੇਬਾਜ਼ੀ

Published

on

batala.jpg1

ਬਟਾਲਾ : ਬੀਤੇ ਕੁਝ ਦਿਨ ਪਹਿਲਾਵਿਧਾਨ ਸਭਾ ਹਲਕਾ ਕਾਦੀਆ ਦੇ ਐਮਐਲਏ ਫਤਿਹਜੰਗ ਸਿੰਘ ਬਾਜਵਾ ਵਲੋਂ ਆਪਣੇ ਹਲਕੇ ਚ ਲੋਕ ਦਰਬਾਰ ਲਗਾ ਲੋਕਾਂ ਦੀਆ ਮੁਸ਼ਕਿਲਾਂ ਸੁਣਿਆ ਜਾ ਰਹੀਆਂ ਸਨ ਜਿਥੇ ਕਿਸਾਨ ਜਥੇਬੰਦੀ “ਕਿਸਾਨਾਂ ਮਜਦੂਰ ਸੰਘਰਸ਼ ਕਮੇਟੀ ਪੰਜਾਬ ” ਦੇ ਕਿਸਾਨ ਪਹੁਚੇ ਤਾ ਉਹਨਾਂ ਨੂੰ ਪੁਲਿਸ ਵਲੋਂ ਰੋਕਿਆ ਗਿਆ ਅਤੇ ਫਤਿਹ ਬਾਜਵਾ ਨਾਲ ਮੁਲਾਕਾਤ ਨਾ ਕਰਨ ਦੇਣ ਤੇ ਕਿਸਾਨਾਂ ਵਲੋਂ ਲੋਕ ਦਰਬਾਰ ਦਾ ਘੇਰਾਓ ਕੀਤਾ ਗਿਆ  ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕਿਸਾਨ ਜਿਥੇ ਆਪਣੇ ਹੱਕ ਅਤੇ ਆਪਣੀ ਹੋਂਦ ਦੀ ਲੜਾਈ ਲਈ ਸੰਗਰਸ਼ ਕਰ ਰਿਹਾ ਹੈ।

ਕਿਸਾਨਾਂ ਲਈ ਐਮਐਲਏ ਫਤਿਹਜੰਗ ਸਿੰਘ ਬਾਜਵਾ ਨੇ ਗ਼ਲਤ ਸ਼ਬਦਵਾਲੀ ਵਰਤੀ ਹੈ ਅਤੇ ਜਦਕਿ ਜੋ ਕਿਸਾਨ ਬੀਤੇ ਦਿਨ ਫਤਿਹ ਬਾਜਵਾ ਦੇ ਲੋਕ ਦਰਬਾਰ ਸਾਗ ਗਏ ਸਨ ਉਹ ਸਵਾਲ ਪੁੱਛਣ ਗਏ ਸਨ ਜੋ ਕਿਸਾਨਾਂ ਦੇ ਕਾਫੀ ਮਸਲੇ ਹਨ ਜਿਵੇਂ 120 ਕੜੋਰ ਕਣਕ ਦਾ ਖਰਾਬਾ, ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਅਤੇ ਜੋ ਚੋਰੀ ਦੀ ਵਾਰਦਾਤਾਂ ਨਸ਼ੇ ਦੀ ਚਲ ਰਹੀ ਸਪਲਾਈ ਅਤੇ ਹੋਰ ਕਾਫੀ ਮੁਸ਼ਕਲਾ ਆਦਿ ਲੇਕਿਨ ਜਿਥੇ ਉਹਨਾਂ ਨੂੰ ਪੁਲਿਸ ਵਲੋਂ ਰੋਕਿਆ ਗਿਆ ਅਤੇ ਉਸਦੇ ਨਾਲ ਹੀ ਐਮਐਲਏ ਬਾਜਵਾ ਵਲੋ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਸੀ।

ਕਿਸਾਨ ਆਗੂਆਂ ਨੇ ਕਿਹਾ ਕਿ ਫਤਿਹ ਜੰਗ ਸਿੰਘ ਬਾਜਵਾ ਦੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਨਿਦੀਆ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਕਿਸਾਨਾਂ ਕੋਲੋਂ ਮਾਫੀ ਨਾ ਮੰਗੀ ਅਤੇ ਆਪਣੇ ਕਹਿ ਸ਼ਬਦ ਵਾਪਿਸ ਨਾ ਲਏ ਤਾ ਉਹਨਾਂ ਵਲੋਂ ਹਰ ਥਾਂ ਤੇ ਐਮਐਲਏ ਬਾਜਵਾ ਦਾ ਘੇਰਾਓ ਕੀਤਾ ਜਾਵੇਗਾ।