Punjab
ਬਟਾਲਾ ਸੜਕ ਹਾਦਸੇ ‘ਚ ਗਈ 4 ਲੋਕਾਂ ਦੀ ਜਾਨ

ਬਟਾਲਾ, 2 ਜੂਨ (ਗੁਰਪ੍ਰੀਤ ਸਿੰਘ): ਬੀਤੀ ਦੇਰ ਰਾਤ ਨੂੰ ਬਟਾਲਾ ਵਿਖੇ ਡੇਰਾ ਬਾਬਾ ਨਾਨਕ ਰੋਡ ਤੇ ਕਸਬਾ ਕੋਟਲੀ ਸੂਰਤ ਮੁੱਲੀ ਦੇ ਨਜ਼ਦੀਕੀ ਪਿੰਡ ਢਿੱਲਵਾਂ ਦੇ ਪਾਸ ਸੜਕ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਵਿੱਚ ਸਾਰੇ ਹੀ 18 ਤੋਂ 20 ਸਾਲ ਦੇ ਸਨ। ਇਹ ਸਾਰੇ ਮਾਨਖਹਿੜਾ ਵਿਖੇ ਆਪਣੇ ਕਿਸੀ ਰਿਸ਼ਤੇਦਾਰ ਦੇ ਘਰ ਵਿਆਹ ਲਈ ਆਏ ਸਨ। ਜਿੱਥੋਂ ਸ਼ੌਪਿੰਗ ਕਰ ਪਿੰਡ ਨੂੰ ਵਾਪਸ ਜਾ ਰਹੇ ਸਨ ਜਿਸ ਦੌਰਾਨ ਓਹਨਾ ਦਾ ਐਕਸੀਡੈਂਟ ਹੋ ਗਿਆ।

ਮਰਨ ਵਾਲਿਆ ਵਿੱਚੋ ਸੇਨਾ ਦੇ ਦੋ ਜਵਾਨ ਵੀ ਸ਼ਾਮਿਲ ਸਨ। ਦੱਸ ਦਈਏ ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਵਾਸੀ ਮਾਨ ਖਹਿੜਾ, ਜਸ਼ਨ ਵਾਸੀ ਗਾਜਿਨੰਗਲ, ਗੁਰਜੀਤ ਸਿੰਘ ਵਾਸੀ ਵੱਲਾ ਅਤੇ ਦਿਲਪ੍ਰੀਤ ਸਿੰਘ ਵਾਸੀ ਮਾਛਿਆ ਵਜੋਂ ਹੋਈ ਹੈ। ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚੀ।

ਐੱਸ ਆਈ ਅਮਰਜੀਤ ਮਸੀਹ ਨੇ ਦੱਸਿਆ ਕਿ ਸੜਕ ਤੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਚ ਉਨ੍ਹਾਂ ਦੀ ਕਾਰ ਦਾ balance ਵਿਗੜ ਗਿਆ ਜਿਸ ਕਾਰਨ ਇਨ੍ਹਾ ਦੀ ਕਾਰ ਇੰਟ ਦੇ ਬਣੇ ਭੱਠੇ ਤੋਂ ਜਾ ਟਕਰਾਈ। ਟੱਕਰ ਬਹੁਤ ਜਬਰਦਸਤ ਹੋਣ ਕਾਰਨ ਤਿੰਨ ਮੁੰਡਿਆ ਦੀ ਮੌਕੇ ਤੇ ਹੀ ਮੌਤ ਹੋ ਗਈ। ਘਾਇਲ ਮੁੰਡਿਆ ਨੂੰ ਹਸਪਤਾਲ ਲਈ ਜਾਇਆ ਜਾ ਰਿਹਾ ਸੀ ਪਰ ਓਹਨਾ ਸਾਰਿਆਂ ਨੇ ਦੰਮ ਤੋੜ ਦਿੱਤਾ। ਸਿਵਿਲ ਹਸਪਤਾਲ ਬਟਾਲਾ ਦੇ ਡਾਕਟਰ ਨੇ ਦੱਸਿਆ ਮ੍ਰਿਤਕ ਦੇ ਦੇਹਾਂ ਨੂੰ ਪੋਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿਨ੍ਹਾ ਵਿੱਚੋ ਇੱਕ ਗੰਭੀਰ ਜਖਮੀ ਸੀ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।