Connect with us

News

ਚੰਡੀਗੜ੍ਹ ਚ 11 ਨਵੇਂ ਮਾਮਲੇ ਦੀ ਹੋਈ ਪੁਸ਼ਟੀ

Published

on

ਚੰਡੀਗੜ੍ਹ, 21 ਮਈ: ਕੋਰੋਨਾ ਵਾਇਰਸ ਦੇ ਮਾਮਲੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈਂ। ਜਿੱਥੇ ਲਾਕਡਾਊਨ ਦੇ ਵਿੱਚ ਕਾਫ਼ੀ ਢਿੱਲ ਦੇ ਦਿੱਤੀ ਗਈ ਹੈ, ਉਥੇ ਹੀ ਦੱਸ ਦਈਏ ਚੰਡੀਗੜ੍ਹ ਤੋਂ ਕੋਰੋਨਾ ਦੇ ਕੇਸ ਲਗਾਤਾਰ ਸਾਹਮਣੇ ਅਾ ਰਹੇ ਹਨ। ਬੀਤੇ ਦਿਨੀਂ ਭਾਵ ਬੁੱਧਵਾਰ ਨੂੰ ਚੰਡੀਗੜ੍ਹ ਦੇ ਬਾਪੂ ਧਾਮ ਤੋਂ 2 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ ਤੇ ਬੁੱਧਵਾਰ ਦੀ ਹੀ ਰਾਤ ਨੂੰ 11 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਇਹ ਮਸਾਲੇ ਵੀ ਬਾਪੂ ਧਾਮ ਤੋਂ ਹੀ ਆਏ ਹਨ। ਜਿਨ੍ਹਾਂ ਵਿੱਚ 4 ਸਾਲਾਂ ਦੇ ਬੱਚੇ ਸਮੇਤ 3 ਵਿਅਕਤੀ ਸ਼ਾਮਿਲ ਹਨ ਅਤੇ 6 ਸਾਲਾਂ ਦੀ ਲੜਕੀ ਤੇ 28 ਸਾਲਾਂ ਦੀ ਇਕ ਔਰਤ ਇਕ ਹੀ ਪਰਿਵਾਰ ‘ਚੋਂ ਹਨ। ਦੱਸ ਦਈਏ 9 ਕੇਸ ਇੱਕ ਹੀ ਬਿਲਡਿੰਗ ਦੇ ਹਨ। ਹੁਣ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 216 ਹੋ ਚੁੱਕੀ ਹੈ। ਇਨ੍ਹਾਂ ‘ਚੋਂ 77 ਐਕਟਿਵ ਕੇਸ ਹਨ ਅਤੇ ਹੁਣ ਤੱਕ ਸ਼ਹਿਰ ‘ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।