Connect with us

Punjab

ਫਤਹਿਗੜ੍ਹ ‘ਚ ਖੁਲਿਆ ਕਰਿਆਨੇ ਦੇ ਸਮਾਨ ਦਾ ਮੋਦੀਖਾਨਾ

Published

on

ਫਤਹਿਗੜ੍ਹ, 20 ਜੁਲਾਈ (ਰਣਜੋਧ ਸਿੰਘ): ਕੋਰੋਨਾ ਕਰਕੇ ਸੂਬੇ ‘ਚ ਲੱਗੀ ਤਾਲਾਬੰਦੀ ਕਾਰਨ ਦੁਕਾਨਦਾਰਾਂ ਦੇ ਸਤਾਏ ਲੋਕਾਂ ‘ਚ ਹਾਹਾਕਾਰ ਮਚ ਗਈ ਸੀ ਕਿਉਂਕਿ ਤਾਲਾਬੰਦੀ ਕਰਕੇ ਦੁਕਾਨਦਾਰਾਂ ਨੇ ਮਨ ਮਰਜੀ ਦੇ ਰੇਟ ‘ਤੇ ਕਰਿਆਨੇ ਦਾ ਸਾਮਾਨ ਵੇਚ ਕੇ ਲੁੱਟ ਖਸੁੱਟ ਮਚਾ ਦਿੱਤੀ ਸੀ ਲੋਕਾਂ ਨੂੰ ਇਸ ਲੁੱਟ ਤੋਂ ਬਚਾਉਣ ਲਈ ਸਿੱਖ ਰਾਈਟ ਸੋਸਾਇਟੀ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਗੁਰੂ ਨਾਨਕ ਦੇਵ ਦੀ ਹੱਟੀ ਦੇ ਨਾਅ ‘ਤੇ ਰਾਸ਼ਨ ਦਾ ਮੋਦੀਖਾਨਾ ਖੋਲ੍ਹਿਆ ਗਿਆ। ਜਿਸ ‘ਚ ਕਰਿਆਨੇ ਦੀਆਂ ਕਰੀਬ 70 ਆਈਟਮਾਂ ਉਪਲਬਧ ਹਨ ਜੋ ਗਾਹਕਾਂ ਨੂੰ ਥੋਕ ਤੋਂ ਮਿਲਣ ਵਾਲੇ ਕਰਿਆਨੇ ਦੇ ਸਾਮਾਨ ਤੋਂ 1 ਫੀਸਦੀ ਦੇ ਮੁਨਾਫੇ ‘ਤੇ ਦਿੱਤੀਆਂ ਜਾ ਰਹੀਆਂ ਹਨ। ਮੋਦੀਖਾਨੇ ਦੇ ਪ੍ਰਬੰਧਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜੋ ਸਾਮਾਨ ਬਾਜ਼ਾਰ ‘ਚ ਵਿਕ ਰਿਹਾ ਹੈ ਉਹ ਇਸ ਮੋਦੀਖਾਨੇ ‘ਚ 20 ਤੋਂ 25 ਫੀਸਦੀ ਘੱਟ ਰੇਟ ‘ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਹੋਰ ਵੀ ਆਈਟਮਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਰੀਬ 12 ਮੁਲਾਜ਼ਮ ਹਨ ਅਤੇ ਬਿਜਲੀ ਤੇ ਦੁਕਾਨ ਦਾ ਕਿਰਾਇਆ ਆਦਿ ਦੇਣ ਲਈ ਉਹ ਥੋਕ ਤੋਂ ਮਿਲਣ ਵਾਲੇ ਸਾਮਾਨ ਤੋਂ 1 ਫੀਸਦੀ ਮੁਨਾਫਾ ਲੈ ਰਹੇ ਹਨ।