Punjab
ਗੈਂਗਸਟਰਾਂ ਕੋਲੋਂ 2 ਮੋਬਾਈਲ ਫ਼ੋਨ ਕੀਤੇ ਬਰਾਮਦ ਜੇਲ੍ਹ ਕਰਮਚਾਰੀਆਂ ਨੂੰ ਫੇਸਬੁੱਕ ਤੇ ਲਾਇਵ ਹੋਣ ਦੀ ਦਿੱਤੀ ਸੀ ਧਮਕੀ

- ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ
ਫਿਰੋਜ਼ਪੁਰ, 17 ਜੂਨ (ਪਰਮਜੀਤ ਪੰਮਾ) :ਸੂਬੇ ਦੀਆਂ ਜੇਲ੍ਹਾਂ ਨੂੰ ਲੇਕੇ ਇੱਕ ਪਾਸੇ ਤਾਂ ਜੇਲ੍ਹ ਮੰਤਰੀ ਅਤੇ ਪੰਜਾਬ ਪੁਲਿਸ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ। ਅਤੇ ਦੂਜੇ ਪਾਸੇ ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੇਠੇ ਗੈਂਗਸਟਰਾਂ ਕੋਲੋਂ ਮੋਬਾਈਲ ਫੋਨ ਮਿਲਣੇ ਜੇਲ੍ਹ ਮੰਤਰੀ ਅਤੇ ਪੰਜਾਬ ਪੁਲਿਸ ਦੇ ਦਾਅਵੇਆ ਦੀ ਪੋਲ ਖੋਲ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੀ ਤਾਂ ਇਸ ਜੇਲ੍ਹ ਵਿਚੋਂ ਸਜਾ ਕੱਟ ਰਹੇ ਗੈਂਗਸਟਰਾਂ ਕੋਲੋਂ ਮੋਬਾਈਲ ਫ਼ੋਨ ਮਿਲਣੇ ਹੁਣ ਆਮ ਗੱਲ ਹੋ ਗਈ ਹੈ। ਜੋ ਜੇਲ੍ਹ ਦੀ ਸੁਰੱਖਿਆ ਨੂੰ ਲੇਕੇ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ। ਇਸੇ ਤਰ੍ਹਾ ਇੱਕ ਵਾਰ ਫਿਰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਸੁਰਖੀਆਂ ਵਿੱਚ ਆ ਗਈ ਹੈ। ਜਿਥੇ ਜੇਲ੍ਹ ਵਿੱਚ ਸਜਾ ਕੱਟ ਰਹੇ ਗੈਂਗਸਟਰ ਹਵਾਲਾਤੀ ਰਜਨੀਸ਼ ਕੁਮਾਰ ਉਰਫ ਪ੍ਰੀਤ ਵਾਸੀ ਦੱਦਲ ਫਗਵਾੜਾ, ਦੀਪਕ ਕੁਮਾਰ ਉਰਫ ਟੀਨੂੰ ਭਵਾਨੀ ਹਰਿਆਣਾ, ਕੁਲਵਿੰਦਰ ਸਿੰਘ ਫਤਿਹਗੜ੍ਹ ਚੂੜੀਆਂ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਸਨ ਕਿ ਉਹ ਫੇਸਬੁੱਕ ਤੇ ਲਾਇਵ ਹੋਕੇ ਜੇਲ੍ਹ ਕਰਮਚਾਰੀਆਂ ਦਾ ਨਾਮ ਲੈਣਗੇ ਕਿ ਜੇਲ੍ਹ ਕਰਮਚਾਰੀ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕਰ ਰਹੇ ਹਨ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਦੋ ਮੋਬਾਈਲ ਫ਼ੋਨ oppo ਅਤੇ vivo ਮਾਰਕਾ ਸਮੇਤ ਬੈਟਰੀਆਂ ਬਰਾਮਦ ਕੀਤੇ ਗਏ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਮਨੋਜ ਕੁਮਾਰ ਨੇ ਦੱਸਿਆ ਇਨ੍ਹਾਂ ਗੈਂਗਸਟਰਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਅਤੇ ਜਲਦ ਇਨ੍ਹਾਂ ਦਾ ਰਿਮਾਂਡ ਲੇਕੇ ਇਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾਵੇਗੀ ਕਿ ਆਖਰ ਇਨ੍ਹਾਂ ਕੋਲ ਇਹ ਮੋਬਾਈਲ ਫ਼ੋਨ ਕਿਸ ਤਰ੍ਹਾਂ ਪਹੁੰਚੇ ਅਤੇ ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਵੇਗਾ ਉਸ ਤੇ ਕਨੂੰਨੀ ਕਾਰਵਾਈ ਜਾਵੇਗੀ।