Amritsar
ਕੋਰੋਨਾ ਵਾਇਰਸ ਦੀ ਭਾਰਤ ‘ਚ ਦਸਤਖ

ਕੋਰੋਨਾਵਾਇਰਸ ਭਾਰਤ ‘ਚ ਵੀ ਆ ਚੁੱਕਿਆ ਹੈ ਦੱਸ ਦਈਏ ਕਿ ਭਾਰਤ ਦੇ ਵਿਚ ਕੋਰੋਨਾਵਾਇਰਸ ਤੋਂ ਪਹਿਲੀ ਮੌਤ ਹੋ ਚੁਕੀ ਹੈ। ਕਰਨਾਟਕਾ ਦੇ ਵਿਚ ਇੱਕ 76 ਸਾਲ ਦੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਤੱਕ ਭਾਰਤ ਵਿਚ ਕੋਰੋਨਾ ਵਾਇਰਸ ਦੇ 76 ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਵਿੱਚੋ 9 ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ ਤੇ ਕੇਰਲ ਨਾਲ ਉੱਤਰ ਪ੍ਰਦੇਸ਼ ਤੋਂ 2-2 ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲਾ ਦਿੱਲੀ ਹਿੱਕ ਲਦਾਖ਼ ਤੋਂ।

ਦੱਸ ਦਈਏ ਕਿ ਜਿਸ ਵਿਅਕਤੀ ਦੀ ਕੋਰੋਨਾ ਵਾਇਰਸ ਤੋਂ ਮੌਤ ਹੋਈ ਹੈ ਉਹ ਸਾਊਦੀ ਅਰਬ ਤੋਂ ਆਇਆ ਸੀ। ਇਸਦੇ ਨਾਲ ਹੀ ਜਾਣਕਾਰੀ ਤੋਂ ਪਤਾ ਲਗਿਆ ਹੀ ਕਿ ਹੁਣ ਤਕ ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਵਿਚ 1-1 ਮਾਮਲਾ ਸਾਹਮਣੇ ਆ ਚੁੱਕਿਆ ਹੈ।