Jalandhar
ਜਲੰਧਰ ਵਿੱਚ ਜ਼ਰੂਰੀ ਸੇਵਾਵਾਂ ਦੀਆਂ ਖੁੱਲ੍ਹਣਗੀਆਂ ਦੁਕਾਨਾਂ
ਜਲੰਧਰ, 13 ਮਈ (ਚਿਰਾਗ਼ ਸ਼ਰਮਾ) – ਦਫ਼ਤਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਕਰਫ਼ਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਉਣ ਨੂੰ ਦੇਖਦੇ ਹੋਏ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲ੍ਹਣ ਵਿਚ ਛੋਟ ਦਿੱਤੀ ਗਈ ਹੈ। ਦੁਕਾਨਾਂ ਖੋਲ੍ਹਣ ਸਮੇਂ ਸੋਸ਼ਲ ਡਿਸਟੈਂਸ ਅਤੇ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਗਾਈਡ ਲਾਈਨਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨੋਟੀਫ਼ਿਕੇਸ਼ਨ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹ ਹੁਕਮ ਕੰਟੇਨਮੈਂਟ ਜ਼ੋਨ ਵਿਚ ਲਾਗੂ ਨਹੀਂ ਹੋਣਗੇ।