Punjab
ਮਲੇਰਕੋਟਲਾ ਵਿਖੇ ਲਗਾਤਾਰ ਕੋਵਿਡ ਕੇਸਾਂ ਦੀ ਗਿਣਤੀ ‘ਚ ਹੋ ਰਿਹਾ ਵਾਧਾ

ਮਲੇਰਕੋਟਲਾ, 05 ਜੁਲਾਈ (ਮੁਹੰਮਦ ਜਮੀਲ) : ਮਲੇਰਕੋਟਲਾ ਸ਼ਹਿਰ ਦੇ ਵਿੱਚ ਲਗਾਤਾਰ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਜੇਕਰ ਗੱਲ ਕਰੀਏ ਮੌਤ ਦੇ ਅੰਕੜਿਆਂ ਦੀ ਤਾਂ ਹੁਣ ਤੱਕ ਗਿਆਰਾਂ ਮੌਤਾਂ ਹੋ ਚੁੱਕੀਆਂ ਹਨ। ਇਸ ਗਿਣਤੀ ਨੂੰ ਰੋਕਣ ਦੇ ਲਈ ਕੇਸਾਂ ਦੇ ਵਿੱਚ ਵਾਧਾ ਨਾ ਹੋਵੇ ਇਸ ਕਰਕੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਦੋ ਦਿਨ ਦਾ ਮੁਕੰਮਲ ਲਾਕ ਡਾਉਨ ਲਗਾਇਆ ਗਿਆ ਸੀ ਤਾਂ ਜੋ ਕੇਸਾਂ ਦੇ ਵਿੱਚ ਕਮੀ ਹੋਵੇ ਇੰਨਾ ਨਹੀਂ ਬਲਕਿ ਮਲੇਰਕੋਟਲਾ ਸ਼ਹਿਰ ਦੇ ਵਿੱਚ ਕੰਟੈਨਮੈਂਟ ਜ਼ੋਨ ਵੀ ਬਣਾਏ ਗਏ ਅਤੇ ਚੌਦਾਂ ਦਿਨਾਂ ਤੋਂ ਵਧੇਰੇ ਲੋਕਾਂ ਨੂੰ ਇਨ੍ਹਾਂ ਕੰਟੈਨਮੈਂਟ ਦੋਨਾਂ ਦੇ ਵਿੱਚ ਰਹਿਣਾ ਵੀ ਪਿਆ ਪਰ ਸਰਹੰਦੀ ਗੇਟ ਦੇ ਲੋਕਾਂ ਵੱਲੋਂ ਚੌਦਾਂ ਦਿਨਾਂ ਤੋਂ ਵੱਧ ਸਮਾਂ ਕੰਟੈਨਮੈਂਟ ਜ਼ੋਨ ਦੇ ਵਿੱਚ ਗੁਜ਼ਾਰਨ ਤੋਂ ਬਾਅਦ ਇੱਕ ਦਿਨ ਹੰਗਾਮਾ ਕੀਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਟੈਨਮੈਂਟ ਜ਼ੋਨ ਖ਼ਤਮ ਕੀਤਾ ਜਾਵੇ ਤਾਂ ਪ੍ਰਸ਼ਾਸਨ ਨੇ ਫੈਸਲਾ ਲਿਆ ਅਤੇ ਕੰਟੈਨਮੈਂਟ ਜ਼ੋਨ ਖਤਮ ਕਰ ਦਿੱਤਾ ਕੰਟੈਨਮੈਂਟ ਜ਼ੋਨ ਖਤਮ ਕਰਨ ਤੋਂ ਬਾਅਦ ਮਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਇਨ੍ਹਾਂ ਕੰਟੈਨਮੈਂਟ ਜ਼ੋਨ ਖ਼ਤਮ ਕੀਤੇ ਲੋਕਾਂ ਦੇ ਮਾਲਿਆਂ ਦੇ ਵਿੱਚ ਗਏ ਅਤੇ ਜਿਹੜੇ ਲੋਕ ਕਰੋਨਾ ਪਾਜ਼ਿਟਿਵ ਉਨ੍ਹਾਂ ਦੇ ਘਰੇ ਰਾਸ਼ਨ ਦੇ ਜ਼ਰੂਰਤ ਦਾ ਸਮਾਨ ਦਿੱਤਾ।
ਇਸ ਮੌਕੇ ਮਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਲੋਕ ਉਨ੍ਹਾਂ ਦਾ ਸਾਥ ਜ਼ਰੂਰ ਦੇ ਰਹਿ ਪਰ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਇਸ ਮਹਾਂਮਾਰੀ ਨੂੰ ਲੈ ਕੇ ਘਬਰਾਏ ਹੋਏ ਤੇ ਡਰੇ ਹੋਏ ਹਨ।