News
ਕੋਰੋਨਾ ਕਾਰਨ ਇਟਲੀ ‘ਚ ਬੀਤੇ ਦਿਨੀ ਹੋਈ 475 ਮੌਤਾਂ

ਕੋਰੋਨਾ ਦਾ ਕਹਿਰ ਪੂਰੀ ਦੁਨੀਆ ਦੇ ਵਿਚ ਜਾਰੀ ਹੈ। ਦੁਨੀਆਂ ਭਰ ਦੇ ਵਿਚ ਹੁਣ ਤਕ ਤਕਰੀਬਨ 2 ਲੱਖ ਤੋਂ ਵੀ ਜ਼ਿਆਦਾ ਲੋਕੀ ਕੋਰੋਨਾ ਦੀ ਚਪੇਟ ਹੇਠ ਆ ਚੁਕੇ ਹਨ ‘ਤੇ 8,953 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁਕੀ ਹੈ। ਦੱਸ ਦਈਏ ਕਿ ਸੂਤਰ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਇਟਲੀ ਦੇ ਵਿਚ ਬੁੱਧਵਾਰ ਨੂੰ 475 ਲੋਕਾਂ ਦੀ ਮੌਤ ਹੋ ਗਈ ‘ਤੇ ਇਹ ਆਕੜਾ ਹੁਣ ਤੱਕ ਤਾਂ ਸਬਤੋਂ ਵੱਡਾ ਆਕੜਾ ਹੈ।
ਜੇਕਰ ਗੱਲ ਕਰੀਏ ਇਟਲੀ ਦੀ ਤਾਂ ਹੁਣ ਤਕ 2,978 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁਕੀ ਹੈ ਤੇ 35,713 ਲੋਕੀ ਕੋਰੋਨਾ ਨਾਲ ਸੰਕ੍ਰਮਿਤ ਹਨ। ਚੀਨ ਦੇ ਵਿਚ ਕੋਰੋਨਾ ਕਾਰਨ 3,237 ਲੋਕਾਂ ਦੀ ਮੌਤ ਹੋ ਚੁਕੀ ਹੈ ।
ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਵਿਚ ਕੋਰੋਨਾ ਦਾ ਸੰਕ੍ਰਮਣ ਘੱਟ ਹੋ ਰਿਹਾ ਹੈ, 69,614 ਲੋਕਾਂ ਨੂੰ ਇਲਾਜ ਤੋਂ ਬਾਅਦ ਘਰ ਭੇਜਿਆ ਜਾ ਚੁੱਕਿਆ ਹੈ।
ਇਰਾਨ ਦੇ ਵਿਚ ਇੱਕ ਦਿਨ ‘ਚ 147 ਲੋਕਾਂ ਦੀ ਮੌਤ ਹੋਈ ਹੈ। ਇਸ ਵੇਲੇ ਹੁਣ ਲੋੜ ਹੈ ਆਪਣੇ ਆਪ ਨੂੰ ਸਾਫ਼ ‘ਤੇ ਸੁਰਖੀਆਂ ਰੱਖਣ ਦੀ।