Connect with us

National

ਪਾਕਿਸਤਾਨ ‘ਚ ਔਰਤ ਨੇ ਇੱਕੋ ਸਮੇਂ 6 ਬੱਚਿਆਂ ਨੂੰ ਦਿੱਤਾ ਜਨਮ

Published

on

Rawalpindi: ਪਾਕਿਸਤਾਨ ‘ਚ ਰਾਵਲਪਿੰਡੀ ਦੇ ਜ਼ਿਲਾ ਹਸਪਤਾਲ ‘ਚ ਇਕ ਔਰਤ ਨੇ ਇਕੱਠੇ 6 ਬੱਚਿਆਂ ਨੂੰ ਜਨਮ ਦਿੱਤਾ ਹੈ। ਜਿਵੇਂ ਹੀ ਇਹ ਖਬਰ ਫੈਲੀ ਤਾਂ ਲੋਕ ਹੈਰਾਨ ਹਨ ਅਤੇ ਬੱਚਿਆਂ ਅਤੇ ਔਰਤਾਂ ਦੀ ਸਿਹਤ ਨੂੰ ਲੈ ਕੇ ਕਈ ਸਵਾਲ ਪੁੱਛ ਰਹੇ ਹਨ। ਡਾਕਟਰਾਂ ਮੁਤਾਬਕ ਔਰਤ ਅਤੇ ਬੱਚੇ ਸਿਹਤਮੰਦ ਹਨ। ਔਰਤ ਨੂੰ ਜਣੇਪੇ ਦੇ ਦਰਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਔਰਤ ਨੇ 6 ਬੱਚਿਆਂ ਨੂੰ ਜਨਮ ਦਿੱਤਾ |ਜਿਨ੍ਹਾਂ ਵਿੱਚੋਂ 4 ਲੜਕੇ ਅਤੇ 2 ਲੜਕੀਆਂ ਨੂੰ ਜਨਮ ਹੋਇਆ ਅਤੇ ਹਰੇਕ ਬੱਚੇ ਦਾ ਭਾਰ 2 ਕਿਲੋ ਤੋਂ ਘੱਟ ਸੀ।

ਸਾਰੇ ਬੱਚੇ ਅਤੇ ਉਨ੍ਹਾਂ ਦੀ ਮਾਂ ਸਿਹਤਮੰਦ ਹਨ। ਹਾਲਾਂਕਿ ਬੱਚਿਆਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੱਖਾਂ ਲੋਕਾਂ ‘ਚ ਇੱਕ ਅਜਿਹਾ ਕੇਸ ਹੁੰਦਾ ਹੈ |

ਡਾਕਟਰ ਨੇ ਦੱਸਿਆ ਕਿ ਇਹ ਕੋਈ ਨਾਰਮਲ ਡਿਲੀਵਰੀ ਨਹੀਂ ਸੀ| ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਜ਼ੀਨਤ ਨੂੰ ਕੁਝ ਦਿੱਕਤਾਂ ਆਈਆਂ ਸਨ ਪਰ ਕੁਝ ਦਿਨਾਂ ‘ਚ ਸਥਿਤੀ ਆਮ ਵਾਂਗ ਹੋ ਜਾਵੇਗੀ। ਇਸ ਚਮਤਕਾਰ ਤੋਂ ਬਾਅਦ ਡਾਕਟਰ ਅਤੇ ਸਟਾਫ ਕਾਫੀ ਖੁਸ਼ ਹਨ। ਡਾਕਟਰ ਨੇ ਕਿਹਾ, ਆਖਰ ਰੱਬ ਨੇ ਮਾਂ ਅਤੇ ਬੱਚਿਆਂ ਦੀ ਜਾਨ ਬਚਾਈ।