India
ਭਾਰਤ ‘ਚ ਬੀਤੇ 24 ਘੰਟਿਆ ਦੌਰਾਨ ਕੋਰੋਨਾ ਦੇ 3500 ਤੋਂ ਵੱਧ ਮਾਮਲੇ

ਨਵੀਂ ਦਿੱਲੀ, 13 ਮਈ, 2020 : ਭਾਰਤ ਵਿਚ ਕੋਰੋਨਾ ਦੀ ਗਿਣਤੀ 74281 ‘ਤੇ ਪੁੱਜ ਗਈ ਹੈ। ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਦੌਰਾਨ 3500 ਤੋਂ ਵਧੇਰੇ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ਵਿਚ ਬੁੱਧਵਾਰ ਦੀ ਸਵੇਰ ਤੱਕ 47480 ਐਕਟਿਵ ਕੇਸ ਹਨ ਜਦਕਿ 2415 ਮੌਤਾਂ ਹੋ ਚੁੱਕੀਆਂ ਹਨ ਤੇ 24385 ਵਿਅਕਤੀ ਤੰਦਰੁਸਤ ਹੋ ਚੁੱਕ ਹਨ। ਦੇਸ਼ ਵਿਚ ਇਸ ਮਹਾਂਮਾਰੀ ਦੇ ਚੁੰਗਲ ਵਿਚੋਂ ਨਿਕਲ ਕੇ ਠੀਕ ਹੋਣ ਦੀ ਦਰ ਇਸ ਵੇਲੇ 32.8 ਫੀਸਦੀ ਹੈ। ਮੰਗਲਵਾਰ ਤੱਕ 22454 ਵਿਅਕਤੀ ਤੰਦਰੁਸਤ ਹੋਏ ਸਨ ਤੇ ਹੁਣ ਇਹ ਗਿਣਤੀ 24385 ਹੋ ਗਈ ਹੈ।
ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ ਤੇ ਦਿਿੱਲੀ ਦੂਜੇ ਨੰਬਰ ‘ਤੇ ਹੈ।