Connect with us

Haryana

ਪੰਚਕੂਲਾ ਵਿਖੇ ਕੋਵਿਡ ਦੇ 3 ਮਾਮਲਿਆਂ ਦੀ ਹੋਈ ਪੁਸ਼ਟੀ

Published

on

ਪੰਚਕੂਲਾ, 15 ਜੂਨ : ਪੰਚਕੂਲਾ ਵਿਖੇ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਪੰਚਕੂਲਾ ਦੀ ਸੀਐਮਓ ਜਸਜੀਤ ਕੌਰ ਨੇ ਦੱਸਿਆ ਕਿ ਇਸ ਸਮੇਂ ਪੰਚਕੂਲਾ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਰੀਜ਼ 51 ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਦੋ ਮਾਮਲੇ ਪਿੰਜੌਰ ਦੇ ਮਢਾਂਵਾਲਾ ਦੇ ਹਨ ਜਦੋਂਕਿ ਇੱਕ ਮਾਮਲਾ ਕਾਲਕਾ ਤੋੰ ਹੈ। ਉਨ੍ਹਾਂ ਦੱਸਿਆ ਕਿ ਮਢਾਂਵਾਲਾ ਦੇ ਦੋ ਮਰੀਜ਼ ਗੁਜਰਾਤ ਦੇ ਸੂਰਤ ਤੋਂ ਆਏ ਸਨ ਅਤੇ ਕਾਲਕਾ ਦਾ ਇਕ ਪਾਜ਼ੀਟਿਵ ਮਰੀਜ਼ ਦਿੱਲੀ ਤੋਂ ਪਰਤਿਆ ਹੈ। ਉਨ੍ਹਾਂ ਦੱਸਿਆ ਕਿ ਪੰਚਕੂਲਾ ਕੋਰੋਨਾ ਵਾਇਰਸ ਦੇ 26 ਮਰੀਜ਼ਾਂ ਦੀ ਇਲਾਜ ਤੋਂ ਬਾਅਦ ਛੁੱਟੀ ਕੀਤੀ ਜਾ ਚੁੱਕੀ ਹੈ।

Continue Reading
Click to comment

Leave a Reply

Your email address will not be published. Required fields are marked *