Connect with us

Punjab

ਸੰਗਰੂਰ ‘ਚ ਹਰਜੀਤ ਹਰਮਨ ਤੇ ਬਿੰਨੂ ਢਿੱਲੋਂ ਨੇ ‘ਆਪ’ ਉਮੀਦਵਾਰ ਮੀਤ ਹੇਅਰ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

Published

on

LOK SABHA ELECTIONS 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਪਿੰਡਾਂ ਵਿੱਚ ਅੱਜ ‘ਆਪ’ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਗਾਇਕ ਹਰਜੀਤ ਹਰਮਨ ਅਤੇ ਫਿਲਮ ਅਦਾਕਾਰ ਬਿੰਨੂ ਢਿੱਲੋਂ ਨੇ ਡੋਰ ਟੂ ਡੋਰ ਪ੍ਰਚਾਰ ਚੋਣ ਪ੍ਰਚਾਰ ਕੀਤਾ ਹੈ ।

ਪਿੰਡ ਕਾਂਝਲੀ, ਕਾਂਝਲਾ, ਨੱਤ, ਕਿਲਾ ਹਕੀਮਾ ਸਣੇ ਹੋਰਾਂ ਵਿੱਚ ਕੀਤੇ ਪ੍ਰਭਾਵਸ਼ਾਲੀ ਚੋਣ ਜਲਸਿਆਂ ਦੌਰਾਨ ਉਨ੍ਹਾਂ ਨਾਲ ਖ਼ਾਸ ਤੌਰ ’ਤੇ ਮੁੱਖ ਮੰਤਰੀ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ ਸਿੱਧੂ, ਮੁੱਖ ਮੰਤਰੀ ਦਫ਼ਤਰ ਕੈਂਪ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ ਅਤੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਤੇਜੀ ਕੱਕੜਵਾਲ ਵੀ ਮੌਜੂਦ ਸੀ|

 

ਹਰਜੀਤ ਹਰਮਨ ਅਤੇ ਬੀਨੂ ਢਿੱਲੋ ਨੇ ਚੋਣ ਪ੍ਰਚਾਰ ਕਰਦੇ ਸਮੇਂ ਕੀ ਕਿਹਾ

ਹਰਜੀਤ ਹਰਮਨ ਅਤੇ ਬੀਨੂ ਢਿੱਲੋ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਆਪਣੇ ਵਰਗਾ ਹੀ ਉਮੀਦਵਾਰ ਲੋਕ ਸਭਾ ਚੋਣਾਂ ਦੇ ਲਈ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਹੈ। ਸਾਨੂੰ ਆਪਣੇ ਇਲਾਕੇ ਦੇ ਵਿੱਚ ਕੰਮ ਕਰਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਤੋਂ ਮੰਗ ਨਹੀਂ ਕਰਨੀ ਪੈਂਦੀ ਸਗੋਂ ਉਹ ਇਹ ਕਹਿੰਦੇ ਨੇ ਕਿ ਤੁਸੀਂ ਦੱਸੋ ਕਿਹੜਾ ਕੰਮ ਕਰਨਾ ਹੈ ਮੈਂ ਉਹ ਕਰ ਦੇਵਾਂਗਾ ਕਿ ਇਸੇ ਤਰ੍ਹਾਂ ਗੁਰਮੀਤ ਸਿੰਘ ਮੀਤ ਹੇਅਰ ਨੇ ਜੋ ਵੀ ਆਵਾਜ਼ ਹੋਏਗੀ ਉਹ ਲੋਕ ਸਭਾ ਵਿੱਚ ਉਠਾਉਣਗੇ ਇਹ ਸਾਡਾ ਭਰੋਸਾ ਹੈ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਆਏ ਆਂ ਆਪਣੇ ਲੋਕਾਂ ਤੋਂ ਇੱਕ ਇੱਕ ਵੋਟ ਗੁਰਮੀਤ ਸਿੰਘ ਮੀਤ ਹੇਅਰ ਲਈ ਮੰਗ ਰਹੇ ਹਾਂ | ਹਰਜੀਤ ਹਰਮਨ ਨੇ ਕਿਹਾ ਕਿ ਉਹ ‘ਆਪ’ ਉਮੀਦਵਾਰ ਮੀਤ ਹੇਅਰ ਨੂੰ ਜਿਤਾਉਣ ਲਈ ਕੁੱਝ ਦਿਨ ਹੋਰ ਪ੍ਰਚਾਰ ਕਰਨਗੇ।