Punjab
ਮੋਹਾਲੀ ਦੇ ਸੋਹਾਣਾ ਹਸਪਤਾਲ ‘ਚ ਕੋਰੋਨਾ ਦੇ 9 ਮਾਮਲੇ ਆਏ ਸਾਹਮਣੇ, ਹਸਪਤਾਲ ਸੀਲ

ਮੋਹਾਲੀ, 18 ਜੁਲਾਈ (ਆਸ਼ੂ ਅਨੇਜਾ): ਕੋਰੋਨਾ ਨੇ ਹੁਣ ਤੱਕ ਦੇਸ਼ ਦੁਨੀਆ ਦੇ ਵਿਚੋਂ ਕੋਰੋੜਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ,ਜਿਸਦਾ ਕਹਿਰ ਅਜੇ ਵੀ ਰੁਕਿਆਂ ਨਹੀਂ ਬਲਕਿ ਵਧਦਾ ਜਾ ਰਿਹਾ ਹੈ। ਦੱਸ ਦਈਏ ਮੋਹਾਲੀ ਦੇ ਸੁਪਰ ਸਪੈਸ਼ਲਿਟੀ ਅੱਖਾਂ ਅਤੇ ਜਨਰਲ ਹਸਪਤਾਲ ਸੋਹਾਣਾ ਨੂੰ ਵੀ ਕੋਰੋਨਾ ਮਹਾਂਮਾਰੀ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਹੈ। ਹਸਪਤਾਲ ਵਿੱਚ ਕੰਮ ਕਰਦੀਆਂ 9 ਹੋਰ ਨਰਸਾਂ ਅਤੇ ਹੈਲਪਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਤੋਂ ਪਹਿਲਾਂ 15 ਜੁਲਾਈ ਨੂੰ ਇਸੇ ਹਸਪਤਾਲ ਦੀਆਂ 9 ਨਰਸਾਂ ਤੇ 2 ਡਾਕਟਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸਦੇ ਕਾਰਨ ਸਿਹਤ ਵਿਭਾਗ ਨੇ ਸੋਹਾਣਾ ਹਸਪਤਾਲ ਦਾ ਪੂਰਾ ਕੰਪਲੈਕਸ ਬੰਦ ਕਰਵਾ ਦਿੱਤਾ ਹੈ।
ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 501 ’ਤੇ ਪਹੁੰਚ ਗਈ ਹੈ ਤੇ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੋਹਾਲੀ ਜ਼ਿਲ੍ਹੇ ਵਿੱਚ 182 ਨਵੇਂ ਕੇਸ ਐਕਟਿਵ ਹਨ। ਪਿਛਲੇ ਇਕ ਹਫ਼ਤੇ ਵਿੱਚ 136 ਨਵੇਂ ਕੇਸ ਸਾਹਮਣੇ ਆਉਣ ਨਾਲ ਮੋਹਾਲੀ ਕੋਰੋਨਾ ਹੌਟਸਪਾਟ ਬਣਦਾ ਜਾ ਰਿਹਾ ਹੈ।